Punjab

ਖਾਲੜਾ: ਸ਼ਰਾਬੀ ਪੁੱਤ ਵੱਲੋਂ ਵਿਧਵਾ ਬਜ਼ੁਰਗ ਮਾਂ ਨਾਲ ਕੁੱਟਮਾਰ, ਘਰੋਂ ਕੱਢਿਆ

ਬਜ਼ੁਰਗ ਔਰਤ ਵੱਲੋਂ ਇਨਸਾਫ ਦੀ ਮੰਗ

ਤਰਨ ਤਾਰਨ, 11 ਜੂਨ : ਜਿਲਾ ਤਰਨ ਤਾਰਨ ਦੇ ਹਲਕਾ ਖੇਮਕਰਨ ਅਧੀਨ ਕਸਬਾ ਖਾਲੜਾ ਵਿੱਚ ਇੱਕ ਕਲਯੁਗੀ ਪੁੱਤ ਵੱਲੋਂ ਆਪਣੀ ਵਿਧਵਾ, ਬਜ਼ੁਰਗ ਅਤੇ ਬਿਮਾਰ ਮਾਂ ਕਮਲੇਸ਼ ਰਾਣੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਪੀੜਤ ਔਰਤ ਨੇ ਦੱਸਿਆ ਕਿ ਉਸਦਾ ਪੁੱਤ ਦੀਪਕ ਕੁਮਾਰ ਸ਼ਰਾਬ ਪੀਣ ਦਾ ਆਦੀ ਹੈ ਅਤੇ ਹਰ ਰੋਜ਼ ਉਸ ਨਾਲ ਲੜਾਈ-ਝਗੜਾ ਕਰਦਾ ਹੈ। ਬੀਤੀ ਰਾਤ ਵੀ ਉਸ ਨੇ ਮਾਂ ਨਾਲ ਕੁੱਟਮਾਰ ਕੀਤੀ ਅਤੇ ਘਰੋਂ ਕੱਢ ਦਿੱਤਾ, ਜਿਸ ਕਾਰਨ ਉਹ ਰਾਤ ਭਰ ਘਰ ਦੇ ਬਾਹਰ ਪਈ ਰਹੀ। ਬਾਅਦ ਵਿੱਚ ਉਸ ਦੀ ਲੜਕੀ ਉਸ ਨੂੰ ਆਪਣੇ ਕੋਲ ਲੈ ਗਈ। ਕਮਲੇਸ਼ ਰਾਣੀ ਨੇ ਦੱਸਿਆ ਕਿ ਉਸ ਨੇ ਆਪਣੀ ਜਾਇਦਾਦ ਲੜਕੀਆਂ ਦੇ ਨਾਂ ਕਰ ਦਿੱਤੀ ਸੀ, ਤਾਂ ਜੋ ਪੁੱਤ ਵੱਲੋਂ ਵੇਚਣ ਤੋਂ ਬਚ ਸਕੇ। ਪਰ ਉਸਦਾ ਪੁੱਤ ਹੁਣ ਵੀ ਘਰ ਵੇਚਣਾ ਚਾਹੁੰਦਾ ਹੈ ਅਤੇ ਮਾਂ ਨਾਲ ਕੁੱਟਮਾਰ ਕਰਦਾ ਹੈ। ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਅਤੇ ਪੁੱਤ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਦੀਪਕ ਕੁਮਾਰ ਦਾ ਪੱਖ
ਦੂਜੇ ਪਾਸੇ, ਦੋਸ਼ੀ ਪੁੱਤ ਦੀਪਕ ਕੁਮਾਰ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਉਸ ਨੇ ਕਿਹਾ ਕਿ ਮਾਂ ਨੇ ਜਾਇਦਾਦ ਲੜਕੀਆਂ ਦੇ ਨਾਂ ਕਰ ਦਿੱਤੀ ਹੈ ਅਤੇ ਹੁਣ ਉਹ ਉਸ ਨੂੰ ਘਰੋਂ ਕੱਢਣਾ ਚਾਹੁੰਦੇ ਹਨ, ਜਿਸ ਕਰਕੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ।

ਪੁਲਿਸ ਦੀ ਕਾਰਵਾਈ
ਥਾਣਾ ਖਾਲੜਾ ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਕਮਲੇਸ਼ ਰਾਣੀ ਵੱਲੋਂ ਦਿੱਤੀ ਗਈ ਦਰਖਾਸਤ ‘ਤੇ ਕਾਰਵਾਈ ਕਰਦਿਆਂ, ਦੀਪਕ ਕੁਮਾਰ ਨੂੰ ਥਾਣੇ ਬੁਲਾਇਆ ਗਿਆ ਹੈ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button