Punjab

ਖਾਈ ਫੇਮੇ ਕੀ ਵਿਖੇ ਨੌਜਵਾਨ ਸਭਾ ਵੱਲੋਂ ਪਹਿਲਾ ਜਗਰਾਤਾ ਕਰਵਾਇਆ

ਇਲਾਕੇ ਭਰ ਤੋਂ ਸੰਗਤਾਂ ਨਤਮਸਤਕ ਹੋਈਆਂ

ਜਸਵਿੰਦਰ ਸਿੰਘ ਸੰਧੂ

ਫਿਰੋਜ਼ਪੁਰ 23 ਜੁਲਾਈ :  ਬੀਤੇ ਦਿਨੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਫੇਮੇ ਕੀ ਵਿਖੇ ਨੌਜਵਾਨ ਸਭਾ ਵੱਲੋਂ ਪਹਿਲਾ ਵਿਸ਼ਾਲ ਜਗਰਾਤਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਜਿਸ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਜਗਰਾਤਾ ਨੌਜਵਾਨ ਸਭਾ ਦੇ ਅਣਥੱਕ ਯਤਨਾਂ ਦਾ ਨਤੀਜਾ ਸੀ। ਜਗਰਾਤੇ ਵਿਚ ਮੁੱਖ ਮਹਿਮਾਨ ਵਜੋਂ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਰਣਬੀਰ ਸਿੰਘ ਭੁੱਲਰ ਦੀ ਟੀਮ ਤੋਂ ਇਲਾਵਾ ਹੀਰਾ ਸੋਢੀ, ਆਸ਼ੂ ਬੰਗੜ, ਗੁਰਭੇਜ ਟਿੱਬੀ, ਮੋੜਾ ਸਿੰਘ ਅਨਜਾਨ ਅਤੇ ਯਾਕੂਪ ਭੱਟੀ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ। ਇਨ੍ਹਾਂ ਮਹਿਮਾਨਾਂ ਨੇ ਜਗਰਾਤੇ ਦੀ ਸ਼ੋਭਾ ਵਧਾਈ ਅਤੇ ਨੌਜਵਾਨ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਮਾਤਾ ਦੀਆਂ ਭੇਟਾਂ ਦਾ ਗਾਇਨ ਕਰਨ ਲਈ ਪੰਜਾਬ ਦੇ ਪ੍ਰਸਿੱਧ ਗਾਇਕ ਫਿਰੋਜ਼ ਖਾਨ ਅਤੇ ਡਿੰਪਲ ਸ਼ਾਹ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਵਿਚ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਭਗਤੀਮਈ ਮਾਹੌਲ ਵਿਚ ਸ਼ਰਧਾਲੂ ਝੂਮ ਉੱਠੇ ਅਤੇ ਪੂਰੀ ਰਾਤ ਮਾਤਾ ਦੇ ਜੈਕਾਰਿਆਂ ਨਾਲ ਗੂੰਜਦੀ ਰਹੀ। ਇਸ ਜਗਰਾਤੇ ਨੂੰ ਸਫਲ ਬਣਾਉਣ ਵਿਚ ਖਾਈ ਫੇਮੇ ਕੀ ਦੀ ਨੌਜਵਾਨ ਸਭਾ ਦੇ ਕਈ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਨ੍ਹਾਂ ਵਿਚ ਪੰਡਿਤ ਰਾਜ ਕੁਮਾਰ, ਕਲੱਬ ਪ੍ਰਧਾਨ ਸੋਨੂੰ ਲਾਹੋਰੀਆ, ਗੁਰਦੀਪ ਸਿੰਘ ਸਚਦੇਵਾ (ਟੈਂਟ ਹਾਊਸ), ਸਰਪੰਚ ਨਿਸ਼ਾਨ ਸਿੰਘ, ਸਰਪੰਚ ਸੰਦੀਪ ਸਿੰਘ, ਸਰਪੰਚ ਬੇਅੰਤ ਸਿੰਘ ਖਾਈ ਫੇਮੇ ਕੀ, ਹਰਿੰਦਰ ਕੁੱਲ, ਹਰਮੀਤ ਸਿੰਘ, ਰਵੀ ਮੋਂਗਾ, ਗੋਡੀ ਏ.ਐੱਸ.ਆਈ., ਸੁੱਖਾ ਖਾਈ, ਜਸ਼ਨ, ਸਾਜਨ ਗੱਖੜ, ਰੋਬਿਨ ਸੇਠੀ, ਮੋਨੂੰ ਉੱਪਲ, ਸ਼ਫੀ ਸਚਦੇਵਾ, ਗੁਰਮੀਤ, ਮੋੜਾ ਹਲਵਾਈ, ਵਿਸ਼ਾਲ, ਸਾਗਰ, ਲਵ, ਪ੍ਰੀਤ ਅਤੇ ਅਵਤਾਰ ਮੋਂਗਾ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦੇ ਯਤਨਾਂ ਸਦਕਾ ਹੀ ਇਹ ਜਗਰਾਤਾ ਸੁਚਾਰੂ ਢੰਗ ਨਾਲ ਸੰਪੰਨ ਹੋ ਸਕਿਆ। ਜਗਰਾਤੇ ਵਿਚ ਨੌਜਵਾਨ ਸਭਾ ਵੱਲੋਂ ਗਾਇਕ ਫਿਰੋਜ਼ ਖਾਨ ਅਤੇ ਡਿੰਪਲ ਸ਼ਾਹ ਨੂੰ ਉਨ੍ਹਾਂ ਦੀ ਸ਼ਾਨਦਾਰ ਪੇਸ਼ਕਾਰੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਸੰਗਤਾਂ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ।

Related Articles

Leave a Reply

Your email address will not be published. Required fields are marked *

Back to top button