
ਫਗਵਾੜਾ, 20 ਜੂਨ : ਖ਼ੁਦਕੁਸ਼ੀ ਲਈ ਮਜਬੂਰ ਕਰਨ ’ਤੇ ਥਾਣਾ ਸਦਰ ਦੀ ਪੁਲਿਸ ਨੇ ਚਾਰ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੁਲਦੀਪ ਕੌਰ ਪਤਨੀ ਗੁਰਮੀਤ ਸਿੰਘ ਨਿਵਾਸੀ ਏਆਈਜੀ ਫਲੈਟ ਜੀਟੀ ਰੋਡ ਖਜੂਰਲਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪੁੱਤਰ ਜਸਵਿੰਦਰ ਸਿੰਘ ਉਰਫ਼ ਪ੍ਰਿੰਸ ਨੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਚ ਕੁਝ ਲੋਕਾਂ ਵੱਲੋਂ ਤੰਗ ਕੀਤੇ ਜਾਣ ’ਤੇ ਖ਼ੁਦਕੁਸ਼ੀ ਕਰ ਲਈ। ਏਐੱਸਈ ਬੂਟਾਰਾਮ ਅਨੁਸਾਰ ਕੁਲਦੀਪ ਕੌਰ ਦੀ ਸ਼ਿਕਾਇਤ ਤੇ ਸੁਰਜੀਤ ਸਿੰਘ ਭੱਟੀ ਪੁੱਤਰ ਹਰਭਜਨ ਲਾਲ ਨਿਵਾਸੀ ਪਿੰਡ ਲਾਹਦੜਾ ਜ਼ਿਲ੍ਹਾ ਜਲੰਧਰ ਜੱਸਾ ਨਿਵਾਸੀ ਕਰਮ ਸਿੰਘ ਕਲੋਨੀ ਭੋਗਪੁਰ, ਸੁਮੀਤ ਵਧਵਾ ਪੁੱਤਰ ਰਾਮਕਿਸ਼ਨ ਨਿਵਾਸੀ ਸੁਦਰਸ਼ਨ ਪਾਰਕ ਮਕਸੂਦਾਂ ਜ਼ਿਲ੍ਹਾ ਜਲੰਧਰ ਤੇ ਰਾਕੇਸ਼ ਮੱਟੂ ਪੁੱਤਰ ਸਤਪਾਲ ਨਿਵਾਸੀ ਪਿੰਡ ਜੰਡੀਹਰ ਜ਼ਿਲ੍ਹਾ ਜਲੰਧਰ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ 306 IPC ਅਨੁਸਾਰ ਮੁਕੱਦਮਾ ਦਰਜ ਕਰਕੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।



