Punjab

ਖ਼ਤਰੇ ਦੇ ਨਿਸ਼ਾਨ ‘ਤੇ ‘ਚੰਡੀਗੜ੍ਹ ਦੀ ਲਾਈਫਲਾਈਨ’, ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਦੇ ਫਲੱਡ ਗੇਟ ਖੋਲ੍ਹੇ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 6 ਅਗਸਤ : ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਚੰਡੀਗੜ੍ਹ ਦੀ ਲਾਈਫਲਾਈਨ ਮੰਨੀ ਜਾਣ ਵਾਲੀ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1162 ਫੁੱਟ ਤੋਂ ਉੱਪਰ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਨੇੜੇ ਹੈ। ਇਸੇ ਕਾਰਨ ਫਲੱਡ ਗੇਟ ਖੋਲ੍ਹ ਕੇ ਸੁਖਨਾ ਚੋਅ ‘ਚ ਪਾਣੀ ਛੱਡਿਆ ਜਾ ਰਿਹਾ ਹੈ। ਪੰਚਕੂਲਾ ਤੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਅਲਰਟ ਭੇਜਿਆ ਗਿਆ ਹੈ। ਸੁਖਨਾ ਚੋਅ ਤੋਂ ਕਈ ਵਾਰੀ ਇਨ੍ਹਾਂ ਸ਼ਹਿਰਾਂ ਦੇ ਕੁਝ ਖੇਤਰਾਂ ‘ਚ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ। ਇਸ ਲਈ ਆਬਾਦੀ ਵਾਲੇ ਖੇਤਰਾਂ ਨੂੰ ਸੁਖਨਾ ਚੋਅ ਤੋਂ ਦੂਰੀ ਬਣਾਈ ਰੱਖਣ ਦੇ ਹੁਕਮ ਦਿੱਤੇ ਗਏ ਹਨ। ਚੰਡੀਗੜ੍ਹ ‘ਚ ਵੀ ਸੁਖਨਾ ਚੋਅ ਦੇ ਕਿਸ਼ਨਗੜ੍ਹ, ਬਾਪੂਧਾਮ ਤੇ ਇੰਡਸਟਰੀਅਲ ਏਰੀਆ ਪੁਲ ‘ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਹਾਲਾਂਕਿ ਪਾਣੀ ਓਨਾ ਹੀ ਛੱਡਿਆ ਜਾ ਰਿਹਾ ਹੈ ਜਿੰਨਾ ਕਿ ਪੁਲ ਦੇ ਉੱਪਰੋਂ ਨਾ ਵਹੇ। ਪਹਿਲਾਂ ਇਕੱਠਾ ਪਾਣੀ ਛੱਡਣ ਨਾਲ ਪਾਣੀ ਪੁਲ ਉੱਪਰੋਂ ਵਹਿ ਜਾਂਦਾ ਸੀ, ਜਿਸ ਨਾਲ ਟ੍ਰੈਫਿਕ ਨੂੰ ਰੋਕਣਾ ਪੈਂਦਾ ਸੀ।

ਸੀਸੀਟੀਵੀ ਕੈਮਰੇ ਨਾਲ 24 ਘੰਟੇ ਨਿਗਰਾਨੀ

ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਦੀ ਟੀਮ ਸੀਸੀਟੀਵੀ ਕੈਮਰੇ ਰਾਹੀਂ 24 ਘੰਟੇ ਝੀਲ ਦੀ ਨਿਗਰਾਨੀ ਕਰ ਰਹੀ ਹੈ। ਪਹਿਲਾਂ ਬਰਸਾਤ ਤੋਂ ਬਾਅਦ ਮੰਗਲਵਾਰ ਰਾਤ ਫਲੱਡ ਗੇਟ ਖੋਲ੍ਹਣ ਦੀ ਸੰਭਾਵਨਾ ਬਣ ਰਹੀ ਸੀ, ਪਰ ਬਰਸਾਤ ਦਾ ਅਸਰ ਘਟਣ ‘ਤੇ ਇਸਨੂੰ ਬੁੱਧਵਾਰ ਲਈ ਟਾਲ ਦਿੱਤਾ ਗਿਆ ਸੀ।

Related Articles

Leave a Reply

Your email address will not be published. Required fields are marked *

Back to top button