Punjab

 ਕੱਪੜੇ ਕੱਢਦੇ ਸਮੇਂ ਅਲਮਾਰੀ ਡਿੱਗਣ ਨਾਲ ਹੇਠਾਂ ਆਈ ਕੁੜੀ, ਦੱਬਣ ਨਾਲ ਮੌਤ

ਸਮਾਣਾ, 1 ਅਕਤੂਬਰ : ਪਿੰਡ ਕੁਤਬਨਪੁਰ ਵਿਖੇ ਅਲਮਾਰੀ ’ਚੋਂ ਕੱਪੜੇ ਕੱਢਦੇ ਸਮੇਂ ਅਲਮਾਰੀ ਡਿੱਗਣ ਕਾਰਨ ਉਸ ਦੇ ਹੇਠਾਂ ਆ ਕੇ ਦੱਬੀ ਲੜਕੀ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਅਧਿਕਾਰੀ ਸਿਟੀ ਪੁਲਿਸ ਦੀ ਏਐੱਸਆਈ ਰਾਜਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕਾ ਖੁਸ਼ਦੀਪ ਕੌਰ (13) ਦੇ ਪਿਤਾ ਜੋਗਾ ਸਿੰਘ ਵਾਸੀ ਪਿੰਡ ਕੁਤਬਨਪੁਰ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ, ਨੌਵੀਂ ਜਮਾਤ ਵਿਚ ਪੜ੍ਹ ਰਹੀ ਉਸ ਦੀ ਬੇਟੀ ਚੱਲ ਰਹੀ ਪ੍ਰੀਖਿਆ ਤੋਂ ਬਾਅਦ ਸਕੂਲੋਂ ਘਰ ਆ ਕੇ ਆਪਣੇ ਭਰਾ ਨਾਲ ਬੈੱਡ ‘ਤੇ ਬੈਠੀ ਸੀ ਕਿ ਬੈੱਡ ਨਾਲ ਪਈ ਲੋਹੇ ਦੀ ਅਲਮਾਰੀ ’ਚੋਂ ਕੱਪੜੇ ਕੱਢਣ ਲੱਗੀ। ਇਸ ਦੌਰਾਨ ਭਾਰੀ ਅਲਮਾਰੀ ਉਸ ਦੀ ਬੇਟੀ ‘ਤੇ ਆ ਡਿੱਗੀ, ਜਿਸ ਕਾਰਨ ਉਹ ਹੇਠਾਂ ਦੱਬ ਗਈ। ਉਸ ਨੂੰ ਬਾਹਰ ਕੱਢਣ ‘ਤੇ ਸਿਰ ਵਿਚ ਲੱਗੀ ਸੱਟ ਕਾਰਨ ਉਹ ਬੇਹੋਸ਼ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਉਣ ‘ਤੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।

Related Articles

Leave a Reply

Your email address will not be published. Required fields are marked *

Back to top button