ਨਵੀਂ ਦਿੱਲੀ, 28 ਜੁਲਾਈ : ਅੱਜ ਦੀ ਤੇਜ਼ੀ ਨਾਲ ਭੱਜਦੀ ਦੁਨੀਆ ਵਿੱਚ ਕੰਮ ਦਾ ਦਬਾਅ ਤੇ ਮੁਕਾਬਲਾ ਲਗਾਤਾਰ ਵਧ ਰਿਹਾ ਹੈ। ਇਸ ਸੰਦਰਭ ‘ਚ ਮੁਲਾਜ਼ਮਾਂ ਲਈ ਵਰਕਪਲੇਸ ਬਰਨਆਉਟ (Workplace Burnout) ਇਕ ਗੰਭੀਰ ਸਮੱਸਿਆ ਬਣ ਗਿਆ ਹੈ। ਬਰਨਆਉਟ ਨਾ ਸਿਰਫ਼ ਮਾਨਸਿਕ ਸਿਹਤ ‘ਤੇ ਅਸਰ ਪਾਉਂਦਾ ਹੈ, ਸਗੋਂ ਇਹ ਸਰੀਰਕ ਸਿਹਤ, ਪ੍ਰੋਡਕਟਿਵਿਟੀ ਤੇ ਪਰਿਵਾਰਕ ਜੀਵਨ ‘ਤੇ ਵੀ ਨੈਗੇਟਿਵ ਅਸਰ ਪਾਉਂਦਾ ਹੈ। ਇਸ ਤੋਂ ਬਚਣ ਲਈ ਕੁਝ ਅਸਰਦਾਰ ਤਰੀਕੇ (Tips to Prevent Burnout) ਅਪਣਾਏ ਜਾ ਸਕਦੇ ਹਨ।
ਵਰਕ-ਲਾਈਫ ਬੈਲੇਂਸ ਬਣਾ ਕੇ ਰੱਖੋ
ਕੰਮ ਅਤੇ ਪਰਸਨਲ ਲਾਈਫ ਦੇ ਵਿਚਕਾਰ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਲਗਾਤਾਰ ਕੰਮ ਕਰਨ ਨਾਲ ਸਰੀਰ ਅਤੇ ਮਨ ਥੱਕ ਜਾਂਦੇ ਹਨ ਜਿਸ ਨਾਲ ਤਣਾਅ ਵੱਧਦਾ ਹੈ। ਇਸ ਲਈ ਸਮੇਂ ਸਿਰ ਦਫਤਰ ਦਾ ਕੰਮ ਖਤਮ ਕਰ ਕੇ ਪਰਿਵਾਰ, ਦੋਸਤਾਂ ਅਤੇ ਆਪਣੇ ਸ਼ੌਕ ਲਈ ਸਮਾਂ ਕਢੋਂ। ਛੁੱਟੀਆਂ ਦਾ ਆਨੰਦ ਲਓ ਤੇ ਡਿਜੀਟਲ ਡਿਟਾਕਸ (ਮੋਬਾਈਲ/ਲੈਪਟਾਪ ਤੋਂ ਦੂਰੀ) ਕਰ ਕੇ ਦਿਮਾਗ਼ ਨੂੰ ਆਰਾਮ ਦਿਉ।
ਪ੍ਰਾਇਰਟੀ ਸੈੱਟ ਕਰੋ
ਅਕਸਰ ਬਰਨਆਉਟ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਸਾਰੇ ਕੰਮ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਬਚਣ ਲਈ ਆਪਣੇ ਕੰਮਾਂ ਨੂੰ ਪ੍ਰਾਇਰਟੀ ਦੇ ਆਧਾਰ ‘ਤੇ ਆਰਗੇਨਾਈਜ਼ ਕਰੋ। ਟਾਈਮ ਮੈਨੇਜਮੈਂਟ ਟੈਕਨੀਕਸ, ਜਿਵੇਂ ਕਿ ਪੋਮੋਡੋਰਾ ਤਕਨੀਕ (25 ਮਿੰਟ ਕੰਮ + 5 ਮਿੰਟ ਬ੍ਰੇਕ) ਜਾਂ ਆਈਜ਼ਨਹਾਵਰ ਮੈਟ੍ਰਿਕਸ (ਕੰਮਾਂ ਨੂੰ ਜ਼ਰੂਰੀ ਅਤੇ ਗੈਰ-ਜ਼ਰੂਰੀ ਵਿਚ ਵੰਡਣਾ) ਦਾ ਇਸਤੇਮਾਲ ਕਰੋ।
ਨਿਯਮਤ ਬ੍ਰੇਕ ਲਓ
ਲਗਾਤਾਰ ਕੰਮ ਕਰਨ ਨਾਲ ਮਨ ਸੁਸਤ ਹੋ ਜਾਂਦਾ ਹੈ ਤੇ ਕ੍ਰਿਏਟਿਵਿਟੀ ਘਟਦੀ ਹੈ। ਹਰ 1-2 ਘੰਟੇ ‘ਚ 5-10 ਮਿੰਟ ਦੀ ਛੋਟੀ ਬ੍ਰੇਕ ਲਓ। ਇਸ ਦੌਰਾਨ ਥੋੜ੍ਹਾ ਟਹਿਲੋ, ਸਟ੍ਰੈਚਿੰਗ ਕਰੋ ਜਾਂ ਅੱਖਾਂ ਬੰਦ ਕਰ ਕੇ ਧਿਆਨ ਲਗਾਓ। ਇਸ ਨਾਲ ਊਰਜਾ ਦਾ ਪੱਧਰ ਬਣਿਆ ਰਹੇਗਾ ਤੇ ਤਣਾਅ ਘਟੇਗਾ।
ਹੈਲਦੀ ਲਾਈਫਸਟਾਈਲ ਅਪਣਾਓ
ਸਰੀਰਕ ਤੇ ਮਾਨਸਿਕ ਸਿਹਤ ਦਾ ਬਰਨਆਉਟ ਨਾਲ ਸਿੱਧਾ ਸੰਬੰਧ ਹੈ। ਨਿਯਮਤ ਕਸਰਤ, ਸੰਤੁਲਿਤ ਖੁਰਾਕ ਤੇ ਪੂਰੀ ਨੀਂਦ ਲੈਣ ਨਾਲ ਤਣਾਅ ਘਟਦਾ ਹੈ। ਯੋਗ, ਧਿਆਨ ਅਤੇ ਡੀਪ ਬ੍ਰੀਦਿੰਗ ਐਕਸਰਸਾਈਜ਼ ਨਾਲ ਮਨ ਸ਼ਾਂਤ ਰਹਿੰਦਾ ਹੈ। ਕੈਫੀਨ ਤੇ ਜ਼ਿਆਦਾ ਸ਼ੂਗਰ ਵਾਲੇ ਖਾਣੇ ਤੋਂ ਬਚੋ ਕਿਉਂਕਿ ਇਹ ਚਿੰਤਾ ਵਧਾ ਸਕਦੇ ਹਨ।
“ਨਾ” ਕਹਿਣਾ ਸਿੱਖੋ
ਅਕਸਰ ਅਸੀਂ ਦਬਾਅ ‘ਚ ਆ ਕੇ ਜ਼ਰੂਰਤ ਤੋਂ ਵੱਧ ਕੰਮ ਲੈ ਲੈਂਦੇ ਹਾਂ, ਜਿਸ ਨਾਲ ਬਰਨਆਉਟ ਹੁੰਦਾ ਹੈ। ਆਪਣੀ ਸਮਰੱਥਾ ਮੁਤਾਬਕ ਕੰਮ ਲਓ ਤੇ ਲੋੜ ਪੈਣ ‘ਤੇ “ਨਾ” ਕਹਿਣ ਦਾ ਹੌਸਲਾ ਰੱਖੋ। ਇਹ ਤੁਹਾਨੂੰ ਬੇਕਾਰ ਦੇ ਤਣਾਅ ਤੋਂ ਬਚਾਏਗਾ।
ਸਹਿਕਰਮੀਆਂ ਤੇ ਮੈਨੇਜਮੈਂਟ ਨਾਲ ਖੁੱਲ੍ਹ ਕੇ ਗੱਲ ਕਰੋ
ਜੇਕਰ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਤਾਂ ਆਪਣੇ ਮੈਨੇਜਰ ਜਾਂ ਟੀਮ ਨਾਲ ਇਸ ਬਾਰੇ ਗੱਲ ਕਰੋ। ਕੰਮ ਨੂੰ ਟੀਮ ਦੇ ਨਾਲ ਸਾਂਝਾ ਕਰੋ ਤੇ ਸਪੋਰਟ ਸਿਸਟਮ ਬਣਾਓ। ਇਕੱਲੇ ਸਾਰਾ ਦਬਾਅ ਝੱਲਣ ਦੀ ਬਜਾਏ ਮਦਦ ਲੈਣਾ ਬਿਹਤਰ ਹੈ।
ਆਪਣੀਆਂ ਉਪਲਬਧੀਆਂ ਨੂੰ ਸੈਲੀਬ੍ਰੇਟ ਕਰੋ
ਕੰਮ ਦੇ ਦਬਾਅ ‘ਚ ਅਸੀਂ ਅਕਸਰ ਛੋਟੀਆਂ-ਛੋਟੀਆਂ ਉਪਲਬਧੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਹਰ ਛੋਟੀ ਸਫਲਤਾ ਲਈ ਆਪਣੇ ਆਪ ਨੂੰ ਪ੍ਰੋਤਸਾਹਿਤ ਕਰੋ। ਇਸ ਨਾਲ ਮੋਟੀਵੇਸ਼ਨ ਬਣਿਆ ਰਹੇਗਾ ਤੇ ਨਕਾਰਾਤਮਕ ਵਿਚਾਰ ਘਟਣਗੇ।
ਪੇਸ਼ੇਵਰ ਮਦਦ ਲੈਣ ‘ਚ ਨਾ ਝਿਜਕੋ
ਜੇਕਰ ਤਣਾਅ ਬਹੁਤ ਵੱਧ ਰਿਹਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸਨੂੰ ਸੰਭਾਲ ਨਹੀਂ ਪਾ ਰਹੇ, ਤਾਂ ਕਿਸੇ ਕਾਉਂਸਲਰ ਜਾਂ ਮਨੋਵਿਗਿਆਨੀ ਨਾਲ ਸਲਾਹ ਕਰੋ। ਮਾਨਸਿਕ ਸਿਹਤ ਨੂੰ ਨਜ਼ਰਅੰਦਾਜ਼ ਨਾ ਕਰੋ।
URL Copied