National

ਕੰਮ ‘ਤੇ ਜਾਣ ਤੋਂ ਪਤੀ ਨੇ ਰੋਕਿਆ ਤਾਂ ਪਤਨੀ ‘ਤੇ ਪਾਇਆ ਉਬਲਦਾ ਤੇਲ

ਸਾਹਮਣੇ ਆਈ ਹੈਰਾਨ ਕਰਨ ਵਾਲੀ ਘਟਨਾ

ਨਵੀਂ ਦਿੱਲੀ, 20 ਸਤੰਬਰ : ਤਾਮਿਲਨਾਡੂ ਦੇ ਕੁੱਡਾਲੋਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕੱਟੂਮੰਨਾਰਕੋਇਲ ਨੇੜੇ ਪਤੀ-ਪਤਨੀ ਵਿਚਕਾਰ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਔਰਤ ਨੇ ਆਪਣੇ ਪਤੀ ‘ਤੇ ਉਬਲਦਾ ਤੇਲ ਸੁੱਟ ਦਿੱਤਾ। ਜੋੜੇ ਵਿਚਕਾਰ ਝਗੜਾ ਨੌਕਰੀ ਨੂੰ ਲੈ ਕੇ ਸ਼ੁਰੂ ਹੋਇਆ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਔਰਤ ਦੀ ਪਛਾਣ ਦਿਵਿਆ ਭਾਰਤੀ ਵਜੋਂ ਹੋਈ ਹੈ, ਜਦੋਂ ਕਿ ਉਸ ਦੇ ਪਤੀ ਦਾ ਨਾਮ ਸੀ ਕੰਨਨ ਹੈ।

ਜੋੜੇ ਵਿਚਕਾਰ ਕਿਸ ਗੱਲ ਨੂੰ ਲੈ ਕੇ ਹੋਇਆ ਸੀ ਝਗੜਾਟੀਓਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਔਰਤ ਨੇ ਦੋਸ਼ ਲਗਾਇਆ ਕਿ ਕੰਨਨ ਆਪਣੀ ਪਤਨੀ ਨੂੰ ਕੰਮ ‘ਤੇ ਨਹੀਂ ਜਾਣ ਦਿੰਦਾ ਸੀ। ਇਸ ਕਾਰਨ ਦੋਵਾਂ ਵਿਚਕਾਰ ਝਗੜਾ ਹੋ ਗਿਆ ਤੇ ਔਰਤ ਨੇ ਆਪਣੇ ਪਤੀ ‘ਤੇ ਉਬਲਦਾ ਤੇਲ ਸੁੱਟ ਦਿੱਤਾ। ਪਤੀ ਨੇ ਹੁਣ ਆਪਣੀ ਪਤਨੀ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਦੱਸਿਆ ਕਿ ਜੋੜਾ ਅਕਸਰ ਕਿਸੇ ਨਾ ਕਿਸੇ ਮੁੱਦੇ ‘ਤੇ ਝਗੜਾ ਕਰਦਾ ਰਹਿੰਦਾ ਸੀ। ਕਿਹਾ ਜਾ ਰਿਹਾ ਹੈ ਕਿ ਕੰਨਨ, ਜੋ ਕਿ ਬੋਰਵੈੱਲ ਡ੍ਰਿਲਿੰਗ ਯੂਨਿਟ ਚਲਾਉਂਦਾ ਹੈ, ਨੇ ਆਪਣੀ ਪਤਨੀ ਨੂੰ ਨੇੜੇ ਦੀ ਚੌਲ ਮਿੱਲ ਵਿੱਚ ਕੰਮ ਕਰਨ ‘ਤੇ ਇਤਰਾਜ਼ ਕੀਤਾ।

ਪਤਨੀ ਨੇ ਪਤੀ ‘ਤੇ ਸੁੱਟਿਆ ਗਰਮ ਤੇਲਬੁੱਧਵਾਰ ਨੂੰ ਜੋੜੇ ਵਿਚਕਾਰ ਇਸੇ ਤਰ੍ਹਾਂ ਦੀ ਬਹਿਸ ਹੋਈ। ਕੰਨਨ ਫਿਰ ਸੌਂ ਗਿਆ। ਇਸ ਦੌਰਾਨ ਉਸ ਦੀ ਪਤਨੀ ਜੋ ਖਾਣਾ ਬਣਾ ਰਹੀ ਸੀ, ਨੇ ਆਪਣੇ ਪਤੀ ਦੀਆਂ ਦੋਵੇਂ ਲੱਤਾਂ ‘ਤੇ ਉਬਲਦਾ ਤੇਲ ਪਾ ਦਿੱਤਾ। ਕੰਨਨ ਦਰਦ ਨਾਲ ਚੀਕਿਆ ਅਤੇ ਉਸ ਦੇ ਗੁਆਂਢੀ ਇਕੱਠੇ ਹੋ ਗਏ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

Related Articles

Leave a Reply

Your email address will not be published. Required fields are marked *

Back to top button