
ਅੰਮ੍ਰਿਤਸਰ, 4 ਮਾਰਚ-ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ, ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਅੰਤਰ-ਵਿਭਾਗ ਬਾਸਕਟਬਾਲ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ। ਵਿਿਦਆਰਥੀ ਭਲਾਈ ਦੇ ਡੀਨ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਭਾਰਤ ਸਰਕਾਰ ਵੱਲੋਂ ਵਿਿਦਆਰਥੀਆਂ ਵਿੱਚ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਫਿੱਟ ਇੰਡੀਆ ਪਹਿਲਕਦਮੀ ਦਾ ਹਿੱਸਾ ਸੀ। ਬਾਸਕਿਟਬਾਲ ਮੁਕਾਬਲਿਆਂ ਵਿੱਚ 26 ਲੜਕਿਆਂ ਅਤੇ 24 ਲੜਕੀਆਂ ਦੀਆਂ ਟੀਮਾਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀ ਨੁਮਾਇੰਦਗੀ ਕਰ ਰਹੀਆਂ ਸਨ। ਜੇਤੂਆਂ ਨੂੰ ਡਾ. ਅਮਨਦੀਪ ਸਿੰਘ, ਡਾ. ਹਰਕਿਰਨ ਕੌਰ ਅਤੇ ਡਾ. ਸੰਦੀਪ ਕੌਰ ਵੱਲੋਂ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਲੜਕਿਆਂ ਦੀ ਸ਼੍ਰੇਣੀ ਵਿੱਚ, ਨਤੀਜੇ ਇਸ ਪ੍ਰਕਾਰ ਸਨ: ਪਹਿਲਾ ਸਥਾਨ ਕੰਪਿਊਟਰ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਦੂਜਾ ਸਥਾਨ ਅਤੇ ਇਲੈਕਟ੍ਰਾਨਿਕਸ ਤੀਜੇ ਸਥਾਨ ਤੇ ਰਿਹਾ। ਕੁੜੀਆਂ ਦੇ ਵਰਗ ਵਿਚ ਕੰਪਿਊਟਰ ਇੰਜੀਨੀਅਰਿੰਗ ਨੇ ਪਹਿਲਾ ਸਥਾਨ, ਕਾਨੂੰਨ ਵਿਭਾਗ ਨੇ ਦੂਜਾ ਸਥਾਨ ਅਤੇ ਸਮਾਜਿਕ ਵਿਿਗਆਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੀਐਨਡੀਯੂ ਕੈਂਪਸ ਸਪੋਰਟਸ ਦੇ ਅਧਿਆਪਕ ਇੰਚਾਰਜ ਅਤੇ ਫਿੱਟ ਇੰਡੀਆ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਅਮਨਦੀਪ ਸਿੰਘ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਭਾਈਚਾਰੇ ਦੇ ਅੰਦਰ ਖੇਡਾਂ ਅਤੇ ਤੰਦਰੁਸਤੀ ਪ੍ਰਤੀ ਨਿਰੰਤਰ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਵਿਚ ਅੰਤਰਵਿਭਾਗੀ ਮੁਕਾਬਲਿਆਂ ਦਾ ਆਯੋਜਨ ਲਗਾਤਰ ਕੀਤਾ ਜਾ ਰਿਹਾ ਹੈ।



