
ਤਰਨਤਾਰਨ, 13 ਜੁਲਾਈ : ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਸਮੂਹ ਸਟੇਟ ਕਮੇਟੀ ਮੈਂਬਰਾਂ, ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਕਮੇਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਕੰਪਿਊਟਰ ਅਧਿਆਪਕਾਂ ਦੀਆਂ ਲੰਬਿਤ ਮੰਗਾਂ ਨੂੰ ਹੱਲ ਕਰਵਾਉਣ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਭਵਿੱਖ ਦੀ ਰਣਨੀਤੀ ਉਲੀਕੀ ਗਈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 14 ਜੁਲਾਈ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਵਫ਼ਦ ਵਿਭਾਗੀ ਮਸਲਿਆਂ ਦੇ ਹੱਲ ਲਈ ਡੀਜੀਐੱਸਈ ਦਫ਼ਤਰ ਮੋਹਾਲੀ ਵਿਖੇ ਜਾਵੇਗਾ।ਜਿਸ ਵਿਚ ਪਿਛਲੀਆਂ ਮੀਟਿੰਗਾਂ ਦੀ ਲਗਾਤਾਰਤਾ ਤਹਿਤ ਕੰਪਿਊਟਰ ਅਧਿਆਪਕਾਂ ਤੇ 6ਵਾਂ ਪੇ ਕਮਿਸ਼ਨ ਲਾਗੂ ਕਰਨ, ਪੰਜਾਬ ਸਿਵਲ ਸਰਵਿਸ ਰੂਲਜ਼ ਲਾਗੂ ਕਰਨ ਅਤੇ ਕੋਰਟ ਕੇਸ ਦਾ ਫੈਸਲਾ ਲਾਗੂ ਕਰਨ ਲਈ ਮੰਗਾਂ ਸਬੰਧੀ ਮੀਟਿੰਗ ਕੀਤੀ ਜਾਵੇਗੀ।ਇਸ ਤੋਂ ਇਲਾਵਾ 15 ਸਤੰਬਰ ਨੂੰ ਛੁੱਟੀਆਂ ਸਬੰਧੀ ਜਾਰੀ ਵਿਭਾਗੀ ਪੱਤਰ ਰੱਦ ਕਰਵਾਉਣ, ਰੈਗੂਲਰ ਨਿਯੁਕਤੀ ਦੀ ਮਿਤੀ ਤੋਂ ਬਣਦੀਆਂ ਛੁੱਟੀਆਂ ਦੇ ਲਾਭ ਲਾਗੂ ਕਰਨ, ਕੰਪਿਊਟਰ ਅਧਿਆਪਕਾਂ ਦੀ ਤਨਖਾਹ ਆਈਐੱਚਆਰਐੱਮਐੱਸ ਰਾਂਹੀ ਕਢਵਾਉਣ ਅਤੇ ਹੋਰ ਵਿਭਾਗੀ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ। 14 ਤੋਂ 25 ਜੁਲਾਈ ਤੱਕ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਜਿਲ੍ਹਾ ਪੱਧਰੀ ਐਕਸ਼ਨਾ ਤਹਿਤ ਕੈਬਨਿਟ ਮੰਤਰੀਆਂ, ਹਲਕਾ ਵਿਧਾਇਕਾ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾਣਗੇ। 17 ਅਗਸਤ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਜੇਕਰ ਸਰਕਾਰ ਵੱਲੋਂ ਤਰਨਤਾਰਨ ਦੀ ਜਿਮਨੀ ਚੋਣ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਹ ਰੈਲੀ ਤਰਨਤਾਰਨ ਵਿਖੇ ਕੀਤੀ ਜਾਵੇਗੀ। ਸਮੂਹ ਕਾਡਰ ਨੂੰ ਅਪੀਲ ਹੈ ਕਿ ਜਥੇਬੰਦੀ ਵੱਲੋਂ ਦਿੱਤੇ ਹਰ ਐਕਸ਼ਨ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਸਾਥੀਓ ਆਪਣੇ ਨਿਯੁਕਤੀ ਆਰਡਰ ਪੂਰਨ ਰੂਪ ਵਿਚ ਲਾਗੂ ਕਰਵਾਉਣ ਅਤੇ ਵਿਭਾਗ ਵਿਚ ਮਰਜਿੰਗ ਲਈ ਜਥੇਬੰਦੀ ਵੱਲੋਂ ਸਘੰਰਸ਼ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਮੀਟਿੰਗ ਵਿਚ ਸੂਬਾ ਸੀਨੀ. ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ, ਰਾਖੀ ਮੰਨਣ, ਜਨਰਲ ਸਕੱਤਰ ਪਰਮਿੰਦਰ ਸਿੰਘ ਘੁਮਾਣ, ਹਰਪ੍ਰੀਤ ਸਿੰਘ, ਮੀਤ ਪ੍ਰਧਾਨ ਅਨਿਲ ਐਰੀ, ਹਨੀ ਗਰਗ, ਪਰਮਜੀਤ ਸਿੰਘ, ਵਿੱਤ ਸਕੱਤਰ ਹਰਜੀਤ ਸਿੰਘ ਬਰਕੰਦੀ, ਟੇਜ਼ ਸਕੱਤਰ ਹਰਭਗਵਾਨ ਸਿੰਘ, ਪ੍ਰੈੱਸ ਸਕੱਤਰ ਹਰਜਿੰਦਰ ਸਿੰਘ, ਜੁਆਇੰਟ ਸਕੱਤਰ ਰਾਜਵਿੰਦਰ ਲਾਖਾ, ਸਟੇਟ ਮੈਂਬਰ ਗੁਰਪ੍ਰੀਤ ਸਿੰਘ, ਅਮਨ ਜੋਤੀ, ਰਿਸ਼ਵ ਦੇਵ ਗੋਇਲ, ਜਿਲ੍ਹਾ ਪ੍ਰਧਾਨ ਹਰ ਰਾਏ ਕੁਮਾਰ ਲੁਧਿਆਣਾ, ਸ਼ੀਤਲ ਸਿੰਘ ਤਰਨਤਾਰਨ, ਰਾਕੇਸ਼ ਸਿੰਘ ਮੋਗਾ, ਦਵਿੰਦਰ ਸਿੰਘ ਫਿਰੋਜਪੁਰ, ਗਗਨਪ੍ਰੀਤ ਸਿੰਘ ਅੰਮ੍ਰਿਤਸਰ, ਰਮਨ ਕੁਮਾਰ ਜਲੰਧਰ, ਸਤਪ੍ਰਤਾਪ ਸਿੰਘ ਮਾਨਸਾ, ਪ੍ਰਦੀਪ ਕੁਮਾਰ ਬਰਨਾਲਾ, ਅਮਨਦੀਪ ਸਿੰਘ ਪਠਾਨਕੋਟ, ਰਮਨ ਸ਼ਰਮਾ ਕਪੂਰਥਲਾ, ਈਸ਼ਰ ਸਿੰਘ ਬਠਿੰਡਾ, ਜਿਲ੍ਹਾ ਇਕਾਈ ਮੈਂਬਰ ਸੰਦੀਪ ਵਾਲੀਆ ਲੁਧਿਆਣਾ, ਨਿਤੇਸ਼ ਕੁਮਾਰ ਮਾਨਸਾ, ਕੁਲਦੀਪ ਸਿੰਘ ਮੋਗਾ, ਸਲਵਿੰਦਰ ਕੁਮਾਰ ਗੁਰਦਾਸਪੁਰ, ਨਰਿੰਦਰਪਾਲ ਸਿੰਘ ਹੁਸਿਆਰਪੁਰ, ਨਰੇਸ਼ ਕੁਮਾਰ ਗੁਰਦਾਸਪੁਰ, ਗੁਰਵਿੰਦਰ ਸਿੰਘ ਪਟਿਆਲਾ, ਰਪ੍ਰੀਤ ਸਿੰਘ ਅੰਮ੍ਰਿਤਸਰ, ਸੁਭਾਸ ਚੰਦਰ ਪਠਾਨਕੋਟ,ਗੁਰਵਿੰਦਰ ਸਿੰਘ ਕਪੂਰਥਲਾ,ਅਵਤਾਰ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ ਬਰਨਾਲਾ, ਜਸਪਾਲ ਸ੍ਰੀ ਮੁਕਤਸਰ ਸਾਹਿਬ, ਸੁਰਜੀਤ ਕੁਮਾਰ ਪਠਾਨਕੋਟ, ਰਵੀਇੰਦਰ ਸਿੰਘ ਫਿਰੋਜ਼ਪੁਰ ਅਤੇ ਹੋਰ ਸਾਥੀ ਹਾਜ਼ਰ ਹੋਏ।



