
ਬਟਾਲਾ, 2 ਮਾਰਚ- ਬੀਤੀ ਰਾਤ ਦਾਣਾ ਮੰਡੀ ਬਟਾਲਾ ’ਚ ਇੱਕ ਆੜਤ ਦੀ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰ ਫਸਲ ਸਾਫ਼ ਕਰਨ ਵਾਲੇ ਪੱਖਿਆਂ ਦੀਆਂ 2 ਮੋਟਰਾਂ ਅਤੇ 5 ਤਰਪਾਲਾਂ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਜਾਣਕਾਰੀ ਆੜ੍ਹਤੀ ਜਗਦੀਸ਼ ਸਿੰਘ ਕਰਨਾਮਾ ਨੇ ਦਿੱਤੀ। ਜਗਦੀਸ਼ ਸਿੰਘ ਕਰਨਾਮਾ ਨੇ ਦੱਸਿਆ ਕਿ ਚੋਰੀ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਧਰ ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਕਿਹਾ ਕਿ ਦਾਣਾ ਮੰਡੀ ਬਟਾਲਾ ਪੁਲਿਸ ਦਾ ਦਫ਼ਤਰ ਹੋਣ ਦੇ ਬਾਵਜੂਦ ਵੀ ਚੋਰੀ ਦੇ ਅੰਦਰ ਅੰਤਰ ਘਟਨਾਵਾਂ ਵਾਪਰਦੀਆਂ ਹਨ।



