ਲਖਨਊ, 17 ਫਰਵਰੀ- ਅੱਜ ਮਹਾਂਕੁੰਭ ਦਾ 36ਵਾਂ ਦਿਨ ਹੈ। 13 ਜਨਵਰੀ ਤੋਂ ਲੈ ਕੇ ਹੁਣ ਤੱਕ 53 ਕਰੋੜ ਸ਼ਰਧਾਲੂ ਸੰਗਮ ਵਿਚ ਡੁਬਕੀ ਲਗਾ ਚੁੱਕੇ ਹਨ। ਬੀਤੇ ਦਿਨ ਸ਼ਰਧਾਲੂਆਂ ਦੀ ਗਿਣਤੀ ਅਚਾਨਕ ਵੱਧ ਗਈ। ਪ੍ਰਯਾਗਰਾਜ-ਰੀਵਾ ਹਾਈਵੇਅ ’ਤੇ 15 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਲਖਨਊ, ਕਾਨਪੁਰ ਅਤੇ ਜੌਨਪੁਰ ਦੀਆਂ ਸੜਕਾਂ ’ਤੇ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਭੀੜ ਦੇ ਦਬਾਅ ਕਾਰਨ, ਸੰਗਮ ਸਟੇਸ਼ਨ 26 ਫਰਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਰੇਲਵੇ ਨੇ ਪਹਿਲਾਂ ਸਟੇਸ਼ਨ ਨੂੰ 16 ਫਰਵਰੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਸੀ। ਅੱਜ ਲੋਕ ਸਭਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ, ਸੰਸਦ ਮੈਂਬਰ ਬੀ.ਵਾਈ. ਰਾਘਵੇਂਦਰ ਅਤੇ ਸੰਸਦ ਮੈਂਬਰ ਲਾਵੂ ਸ਼੍ਰੀ ਕ੍ਰਿਸ਼ਨ ਦੇਵਰਾ ਯਾਲੂ ਅੱਜ ਸੰਗਮ ਵਿਚ ਡੁਬਕੀ ਲਗਾਉਣਗੇ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ, ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ, ਪੱਛਮੀ ਬੰਗਾਲ ਦੇ ਰਾਜਪਾਲ ਲਕਸ਼ਮੀ ਆਨੰਦ ਬੋਸ ਅਤੇ ਤ੍ਰਿਪੁਰਾ ਦੇ ਰਾਜਪਾਲ ਐਸ ਰਘੁਨਾਥ ਰੈਡੀ ਵੀ ਅੱਜ ਮਹਾਕੁੰਭ ਵਿਚ ਸ਼ਾਮਲ ਹੋਣਗੇ। ਚਾਰੇ ਰਾਜਪਾਲ ਸੰਗਮ ਵਿਚ ਡੁਬਕੀ ਲਗਾਉਣਗੇ।
Related Articles
Leave a Reply
Check Also
Close - ਟਰੱਕ ਤੇ ਟਰਾਲੀ ਦੀ ਟੱਕਰ ‘ਚ 2 ਮੌਤਾਂ, 7 ਜ਼ਖਮੀJanuary 18, 2026



