ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਿੰਡ ਜਲਾਲ ਵਾਲਾ ਦੇ ਕਿਸਾਨਾਂ ਦੀ ਕਮੇਟੀ ਦਾ ਗਠਨ
11 ਫਰਵਰੀ ਦੇ ਐੱਸਐੱਸਪੀ ਦਫਤਰ ਲੱਗਣ ਵਾਲੇ ਧਰਨੇ ਵਿੱਚ ਸ਼ਾਮਿਲ ਹੋਣਗੇ ਸੈਂਕੜੇ ਕਿਸਾਨ: ਵਿਕਰਮ ਬਾਰੇਕੇ

ਫਿਰੋਜ਼ਪੁਰ 6 ਫਰਵਰੀ (ਬਾਲ ਕਿਸ਼ਨ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਜਲਾਲ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਬਲਾਕ ਮਮਦੋਟ ਦੇ ਆਗੂ ਵਿਕਰਮ ਬਾਰੇਕੇ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਵੀ ਸ਼ਾਮਲ ਹੋਏ।ਮੀਟਿੰਗ ਵਿੱਚ ਵਿਚਾਰ ਚਰਚਾ ਕਰਨ ਤੋਂ ਬਾਅਦ ਪਿੰਡ ਕਮੇਟੀ ਦਾ ਗਠਨ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਬਲਾਕ ਆਗੂ ਵਿਕਰਮ ਬਾਰੇਕੇ ਨੇ ਦੱਸਿਆ ਕਿ ਅੱਜ ਸਰਬ ਸੰਮਤੀ ਨਾਲ ਬੋਹੜ ਸਿੰਘ ਨੂੰ ਪ੍ਰਧਾਨ, ਜਸਵੀਰ ਸਿੰਘ ਨੂੰ ਜਰਨਲ ਸਕੱਤਰ, ਕੁਲਵਿੰਦਰ ਸਿੰਘ ਨੂੰ ਖਜ਼ਾਨਚੀ, ਰੂਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਮੇਜ ਸਿੰਘ ਨੂੰ ਪ੍ਰੈਸ ਸਕੱਤਰ, ਪਿੱਪਲ ਸਿੰਘ ਨੂੰ ਮੀਤ ਪ੍ਰਧਾਨ, ਪ੍ਰੀਤਮ ਸਿੰਘ, ਗੱਬਰ ਸਿੰਘ ਗੁਰਪ੍ਰੀਤ ਸਿੰਘ, ਬੋਹੜ ਸਿੰਘ, ਜੋਗਿੰਦਰ ਸਿੰਘ, ਅਸ਼ੋਕ ਸਿੰਘ, ਜੁਗਰਾਜ ਸਿੰਘ, ਸੁਖਵਿੰਦਰ ਸਿੰਘ, ਪ੍ਰੀਤਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕਮੇਟੀ ਮੈਂਬਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2022 ਵੀ ਵਿੱਚ ਫਿਰੋਜ਼ਪੁਰ ਫੇਰੀ ਦੌਰਾਨ ਕਿਸਾਨਾਂ ਉੱਪਰ ਪਾਏ ਗਏ ਝੂਠੇ ਪਰਚਿਆਂ ਵਿੱਚ ਇਰਾਦਾ ਕਤਲ ਵਰਗੀਆਂ ਧਰਾਵਾਂ ਦਾ ਵਾਧਾ ਕਰਨ ਅਤੇ ਕਿਸਾਨਾਂ ਦੇ ਵਰੰਟ ਕੱਢਣ ਤੋਂ ਬਾਅਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਥਾਣਾ ਕੁੱਲਗੜੀ ਅੱਗੇ ਧਰਨਾ ਦੇ ਕੇ ਇਹ ਝੂਠਾ ਪਰਚਾ ਰੱਦ ਕਰਨ ਲਈ ਮੰਗ ਪੱਤਰ ਦਿੱਤਾ ਸੀ, ਪਰ ਹਾਲੇ ਤੱਕ ਉਹ ਪਰਚਾ ਰੱਦ ਨਹੀਂ ਹੋਇਆ ਸਗੋਂ ਕਿਸਾਨਾਂ ਨੂੰ ਲਗਾਤਾਰ ਸੰਮਣ ਜਾਰੀ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ 11 ਫਰਵਰੀ ਨੂੰ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਐੱਸਐੱਸਪੀ ਦਫਤਰ ਫਿਰੋਜ਼ਪੁਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਉਸ ਸੱਦੇ ਨਾਲ ਸਹਿਮਤੀ ਪ੍ਰਗਟਾਉਂਦਿਆ ਜ਼ਿਲ੍ਹੇ ਦੇ ਸੈਂਕੜੇ ਕਿਸਾਨ ਕਾਫਲੇ ਬਣ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਦੇ ਬਲਾਕ ਦੇ ਸਕੱਤਰ ਸਾਹਿਬ ਸਿੰਘ ਫਤੂ ਵਾਲਾ, ਕੁਲਦੀਪ ਸਿੰਘ ਰੋਡੇਵਾਲਾ, ਹੰਸਾ ਸਿੰਘ ਸੁੰਦਰ ਵਾਲੇ ਝੁੱਗੇ, ਦਵਿੰਦਰ ਸਿੰਘ ਕਾਲੂ ਰਾਏ, ਗੁਰਚਰਨ ਸਿੰਘ ਲੱਖਾ ਹਾਜੀ, ਜਰਨੈਲ ਸਿੰਘ ਨਿਹਾਲਾ ਕਿਲਚਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।



