Punjab

ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ

ਅਰਨੀਵਾਲਾ ਦੇ ਸਕੂਲਾਂ ਵਿਖੇ ਸਕੂਲ ਵੈਨ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਕੀਤਾ ਜਾਗਰੂਕ

ਫਾਜ਼ਿਲਕਾ, 16 ਜਨਵਰੀਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਰਿਜਨਲ ਟਰਾਂਸਪੋਰਟ ਅਫਸਰ ਸ. ਗੁਰਲਾਲ ਸਿੰਘ ਬਰਾੜ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਟਰਾਂਸਪੋਰਟ ਵਿਭਾਗ ਤੇ ਟਰੈਫਿਕ ਪੁਲਿਸ ਵੱਲੋਂ ਸਕੂਲਾਂ ਤੇ ਜਨਤਕ ਥਾਵਾਂ *ਤੇ ਸੈਮੀਨਾਰ ਲਗਾ ਕੇ ਵਿਦਿਆਰਥੀ ਵਰਗ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਅਧੀਨ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਤਹਿਤ ਅਰਨੀਵਾਲਾ ਦੇ ਸਕੂਲਾਂ ਵਿਖੇ ਟਰਾਂਸਪੋਰਟ ਵਿਭਾਗ ਤੇ ਟਰੈਫਿਕ ਪੁਲਿਸ ਦੇ ਨੁਮਾਇੰਦਿਆਂ ਨੇ ਸਕੂਲ ਵੈਨ ਡਰਾਈਵਰਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾਉਨ੍ਹਾਂ ਕਿਹਾ ਕਿ ਬਚਿਆਂ ਦੀ ਜਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਿਥੇ ਵੈਨ ਨੂੰ ਸੜਕ *ਤੇ ਚਲਾਉਣ ਲਈ ਹਰ ਜਰੂਰੀ ਮਾਪਦੰਡ ਪੂਰੇ ਹੋਣੇ ਚਾਹੀਦੇ ਹਨ ਉਥੇ ਵਹੀਕਲ ਦੀ ਸਪੀਡ ਤੇ ਵੈਨ ਵਿਖੇ ਬਚਿਆਂ ਦੀ ਗਿਣਤੀ ਓਵਰਲੋਡ ਨਹੀਂ ਹੋਣੀ ਚਾਹੀਦੀਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਭੇਜੇ ਗਏ ਬਚਿਆਂ ਨੂੰ ਸਹੀ ਸਲਾਮਤ ਘਰ ਪਹੁੰਚਾਉਣਾ ਵੈਨ ਚਾਲਕਾਂ ਦੀ ਜਿੰਮੇਵਾਰੀ ਬਣਦੀ ਹੈ, ਇਹ ਤਾਂ ਹੀ ਸੰਭਵ ਹੋ ਸਕੇਗਾ ਕਿ ਸੜਕ *ਤੇ ਚਲਦੇ ਸਮੇਂ ਅਸੀ ਜਾਗਰੂਕ ਹੋਈਏ ਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਵਿਭਾਗ ਦੇ ਬੁਲਾਰਿਆ ਨੇ ਆਮ ਲੋਕਾਂ ਨੂੰ ਵੀ ਸੜਕੀ ਨਿਯਮਾਂ ਪ੍ਰਤੀ ਸੁਚੇਤ ਹੋਣ ਲਈ ਪ੍ਰੇਰਿਤ ਕੀਤਾਉਨ੍ਹਾਂ ਕਿਹਾ ਕਿ ਥੋੜੀ ਜਿਹੀ ਹੀ ਜਲਦੀ ਸਾਨੂੰ ਖਤਰੇ ਵੱਲ ਲਿਜਾ ਸਕਦੀ ਹੈ, ਇਸ ਲਈ ਖੁਦ ਵੀ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਹੋਇਆ ਜਾਵੇ ਤੇ ਆਲੇ-ਦੁਆਲੇ ਨੂੰ ਵੀ ਨਿਯਮਾਂ ਪ੍ਰਤੀ ਜਾਣੂੰ ਕਰਵਾਇਆ ਜਾਵੇ, ਕਿਉ ਜੋ ਅਸੀਂ ਖੁਦ ਤੇ ਸਾਹਮਣੇ ਵਾਲਾ ਦੋਨੋ ਧਿਰਾਂ ਜਾਗਰੂਕ ਹੋਣਗੀਆਂ ਤਾਂ ਸੜਕੀ ਹਾਦਸਿਆਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇਗਾ। ਇਸ ਮੌਕੇ ਟਰੈਫਿਕ ਇੰਚਾਰਜ ਪਰਮਜੀਤ ਸਿੰਘ, ਸੰਜੈ ਸ਼ਰਮਾ, ਟਰੈਫਿਕ ਸਟਾਫ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button