
ਨਵੀਂ ਦਿੱਲੀ, 29 ਨਵੰਬਰ : ਕੇਂਦਰ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਫੈਸਲਾ ਲੈਂਦਿਆਂ ਇੰਡੋ-ਤਿੱਬਤ ਬਾਰਡਰ ਪੁਲਿਸ (ITBP) ਦੇ ਮੌਜੂਦਾ ਡਾਇਰੈਕਟਰ ਜਨਰਲ (DG) ਪ੍ਰਵੀਨ ਕੁਮਾਰ ਨੂੰ ਸੀਮਾ ਸੁਰੱਖਿਆ ਬਲ (BSF) ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਸੌਂਪਿਆ ਹੈ। ਇਹ ਜ਼ਿੰਮੇਵਾਰੀ ਉਨ੍ਹਾਂ ਨੂੰ 30 ਨਵੰਬਰ 2025 ਤੋਂ ਸੰਭਾਲਣੀ ਹੋਵੇਗੀ। ਦਰਅਸਲ, ਵਰਤਮਾਨ BSF DG ਦਲਜੀਤ ਸਿੰਘ ਚੌਧਰੀ 30 ਨਵੰਬਰ 2025 ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਕਾਰਜਾਂ ਦੀ ਜ਼ਿੰਮੇਵਾਰੀ ITBP ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੂੰ ਦਿੱਤੀ ਜਾਵੇਗੀ। ਪ੍ਰਵੀਨ ਕੁਮਾਰ ਉਦੋਂ ਤੱਕ ਇਹ ਜ਼ਿੰਮੇਵਾਰੀ ਸੰਭਾਲਣਗੇ, ਜਦੋਂ ਤੱਕ ਨਵੇਂ DG ਦੀ ਨਿਯੁਕਤੀ ਨਹੀਂ ਹੋ ਜਾਂਦੀ ਜਾਂ ਕੋਈ ਨਵਾਂ ਆਦੇਸ਼ ਜਾਰੀ ਨਹੀਂ ਹੋ ਜਾਂਦਾ।
ਕੌਣ ਹਨ IPS ਪ੍ਰਵੀਨ ਕੁਮਾਰ?
ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਪੱਛਮੀ ਬੰਗਾਲ ਕਾਡਰ ਦੇ 1993 ਬੈਚ ਦੇ IPS ਅਫ਼ਸਰ ਪ੍ਰਵੀਨ ਕੁਮਾਰ ਨੂੰ BSF ਡਾਇਰੈਕਟਰ ਜਨਰਲ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਹੈ। MHA ਦੇ ਇੱਕ ਆਫ਼ਿਸ ਮੈਮੋਰੰਡਮ ਵਿੱਚ ਲਿਖਿਆ ਹੈ ਕਿ ਦਲਜੀਤ ਸਿੰਘ ਚੌਧਰੀ ਦੇ 30 ਨਵੰਬਰ, 2025 ਨੂੰ ਸੇਵਾਮੁਕਤ ਹੋਣ ‘ਤੇ ਨਵੇਂ DG ਦੀ ਨਿਯੁਕਤੀ ਤੱਕ ਜਾਂ ਅਗਲੇ ਆਦੇਸ਼ ਤੱਕ ਪ੍ਰਵੀਨ ਕੁਮਾਰ ਨੂੰ ਬਾਰਡਰ ਸਿਕਿਉਰਿਟੀ ਫੋਰਸ (BSF) ਦੇ ਡਾਇਰੈਕਟਰ ਜਨਰਲ ਦੇ ਅਹੁਦੇ ਦਾ ਐਕਸਟਰਾ ਚਾਰਜ ਦੇਣ ਲਈ ਸਮਰੱਥ ਅਥਾਰਟੀ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।



