Punjab

ਕੌਣ ਹਨ IAS ਰਵੀ ਭਗਤ, ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ ਵਜੋਂ ਹੋਈ ਨਿਯੁਕਤੀ

ਚੰਡੀਗੜ੍ਹ, 23 ਮਾਰਚ-ਰਵੀ ਭਗਤ ਆਈਏਐੱਸ (Ravi Bhagat) ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰਿੰਸੀਪਲ ਸਕੱਤਰ (Principal Secretary) ਨਿਯੁਕਤ ਕੀਤਾ ਗਿਆ ਹੈ। ਰਵੀ ਭਗਤ ਹੁਣ ਵੀ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਵਜੋਂ ਕੰਮ ਕਰ ਰਹੇ ਹਨ, ਪਰ 30 ਨਵੰਬਰ ਨੂੰ ਮੁੱਖ ਸਕੱਤਰ ਵੀਕੇ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ। ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਉਨ੍ਹਾਂ ਨੂੰ ਪ੍ਰਿੰਸੀਪਲ ਸਕੱਤਰ ਵਜੋਂ ਨਿਯੁਕਤ ਕਰ ਦਿੱਤਾ ਹੈ। ਰਵੀ ਭਗਤ ਲੋਕ ਨਿਰਮਾਣ ਵਿਭਾਗ, ਗ੍ਰਾਮੀਣ ਵਿਕਾਸ ਬੋਰਡ ‘ਤੇ ਵੀ ਅਹਿਮ ਅਹੁਦਿਆਂ ‘ਤੇ ਰਹੇ। ਉਨ੍ਹਾਂ ਨੂੰ ਸਾਲ 2023 ਵਿਚ ਸੀਐੱਮ ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ ਗਿਆ ਸੀ। ਰਵੀ ਭਗਤ ਨੂੰ ਪੀਡਬਲਯੂਡੀ ਅਤੇ ਮੈਡੀਕਲ ਐਜੂਕਸ਼ਨ ਤੇ ਰਿਸਰਚ ਵਿਭਾਗ ਦੀ ਵਾਧੂ ਜ਼ਿੰਮੇਵਾਰੀ 2024 ਵਿਚ ਦਿੱਤੀ ਗਈ ਸੀ। 48 ਸਾਲ ਦੇ ਰਵੀ ਭਗਤ ਦੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਲੋਕ ਨਿਰਮਾਣ ਵਿਭਾਗ ਪੰਜਾਬ ਦੀ ਵੈੱਬਸਾਈਟ ‘ਤੇ ਉਪਲਬਧ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਜੀਓ ਪੌਲਿਟਿਕਸ ‘ਚ ਐਮ.ਫਿਲ ਕੀਤੀ ਹੈ। ਇਸ ਤੋਂ ਇਲਾਵਾ ਰੀਜਨਲ ਡਿਵੈਲਪਮੈਂਟ ‘ਚ ਐਮਏ, ਪਬਲਿਕ ਪਾਲਿਸੀ ਐਂਡ ਮੈਨੇਜਮੈਂਟ ‘ਚ ਐੱਸਐੱਸਸੀ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button