Punjab

ਕੋਹਲੀ ਡਾਇੰਗ ਹਾਦਸੇ ’ਚ ਮਲਬੇ ਹੇਠੋਂ ਇੱਕ ਹੋਰ ਲਾਸ਼ ਬਰਾਮਦ

ਲੁਧਿਆਣਾ, 10 ਮਾਰਚ- ਸਥਾਨਕ ਫੋਕਲ ਪੁਆਇੰਟ ਇਲਾਕੇ ’ਚ ਦੋ ਦਿਨ ਪਹਿਲਾਂ ਮੁਰੰਮਤ ਦੌਰਾਨ ਬਿਲਡਿੰਗ ਡਿੱਗਣ ਦੀ ਘਟਨਾ ਮਗਰੋਂ ਰਾਹਤ ਕਾਰਜਾਂ ਦੌਰਾਨ ਇੱਕ ਹੋਰ ਲਾਸ਼ ਬਰਾਮਦ ਹੋਈ ਹੈ। ਮਲਬੇ ’ਚੋਂ ਬਰਾਮਦ ਹੋਈ ਲਾਸ਼ ਦੀ ਸ਼ਨਾਖਤ ਲਲਨ ਕੁਮਾਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਦਰਦਨਾਕ ਦੁਰਘਟਨਾ ਮਗਰੋਂ ਉਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਵੱਖ-ਵੱਖ ਵਿਭਾਗਾਂ ਵੱਲੋਂ ਲਗਾਤਾਰ ਰਾਹਤ ਕਾਰਜ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਫੋਕਲ ਪੁਆਇੰਟ ਦੇ ਫੇਸ ਅੱਠ ’ਚ ਕੋਹਲੀ ਡਾਇੰਗ ਨਾਮ ਦੀ ਫੈਕਟਰੀ ਦੀਆਂ ਦੋ ਮੰਜ਼ਿਲਾਂ ਡਿੱਗਣ ਕਾਰਨ ਕੰਮ ਕਰ ਰਹੇ ਕਾਫੀ ਲੋਕ ਮਲਬੇ ਹੇਠਾਂ ਦੱਬ ਗਏ ਸਨ। ਉਕਤ ਦੁਰਘਟਨਾ ਮਗਰੋਂ ਐੱਨਡੀਆਰਐੱਫ਼ ਪੁਲਿਸ ਪ੍ਰਸ਼ਾਸਨ ਸਿਵਿਲ ਪ੍ਰਸ਼ਾਸਨ ਤੇ ਹੋਰ ਵਿਭਾਗਾਂ ਵੱਲੋਂ ਤੁਰੰਤ ਪ੍ਰਭਾਵ ਨਾਲ ਰਾਹਤ ਕਾਰਜ ਸ਼ੁਰੂ ਕਰਕੇ ਅੱਠ ਲੋਕਾਂ ਨੂੰ ਜਿੰਦਾ ਹਾਲਤ ’ਚ ਬਾਹਰ ਕੱਢ ਲਿਆ ਗਿਆ ਸੀ, ਜਦਕਿ ਕੁਝ ਵਿਅਕਤੀ ਲਾਪਤਾ ਸਨ। ਰਾਹਤ ਕਾਰਜਾਂ ਦੌਰਾਨ ਪਹਿਲੇ ਦਿਨ ਐੱਨਡੀਆਰਐੱਫ਼ ਦੀ ਟੀਮ ਨੇ ਜਤਿੰਦਰ ਤੇ ਦੂਜੇ ਦਿਨ ਬੰਟੀ ਨਾਮ ਦੇ ਵਿਅਕਤੀ ਦੀਆਂ ਮਲਬੇ ’ਚੋਂ ਲਾਸ਼ਾਂ ਕੱਢੀਆਂ ਅਤੇ ਅੱਜ ਦੋ ਦਿਨ ਬਾਅਦ ਦੀ ਲਾਸ਼ ਮਲਬੇ ਹੇਠੋਂ ਕੱਢੀ ਗਈ। ਐੱਨਡੀਆਰਐੱਫ਼ ਅਤੇ ਪ੍ਰਸ਼ਾਸਨ ਦੇ ਹੋਰ ਮੁਲਾਜ਼ਮਾਂ ਵੱਲੋਂ ਅਜੇ ਵੀ ਮਲਬਾ ਹਟਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਅੰਦਰ ਮਲਬੇ ਹੇਠਾਂ ਕੋਈ ਹੋਰ ਵਿਅਕਤੀ ਦੱਬਿਆ ਨਾ ਰਹਿ ਜਾਵੇ।  ਦੇ ਪਰਿਵਾਰ ਵਾਲੇ ਲਗਾਤਾਰ ਰਹੇ ਮੌਜੂਦ ਡਾਇੰਗ ਫੈਕਟਰੀ ’ਚ ਹੋਏ ਹਾਦਸੇ ਦੀ ਖਬਰ ਮਿਲਣ ਮਗਰੋਂ ਲਲਨ ਦੇ ਪਰਿਵਾਰਕ ਮੈਂਬਰ ਲਗਾਤਾਰ ਚੱਲ ਰਹੇ ਰਾਹਤ ਕਾਰਜ ਦੌਰਾਨ ਮੌਕੇ ’ਤੇ ਜੁਟੇ ਰਹੇ। ਸੋਮਵਾਰ ਸਵੇਰੇ ਲਲਨ ਦੀ ਲਾਸ਼ ਬਰਾਮਦ ਹੋਈ ਤਾਂ ਸਾਰੇ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਲਲਨ ਦੇ ਸਿਰ ਤੇ ਮਲਬਾ ਡਿੱਗਣ ਕਾਰਨ ਗਹਿਰੇ ਫੱਟ ਲੱਗੇ ਸਨ ਅਤੇ ਇਹ ਫਟ ਜਾਨ ਲੇਵਾ ਸਾਬਤ ਹੋਏ। ਸੰਸਦ ਮੈਂਬਰ ਅਰੋੜਾ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਮੁਆਵਜੇ ਦਾ ਕੀਤਾ ਐਲਾਨ ਕੋਹਲੀ ਡਾਇੰਗ ਦੀ ਇਮਾਰਤ ਡਿੱਗਣ ਦੀ ਦਰਦਨਾਕ ਘਟਨਾ ’ਚ ਜਾਨ ਗਵਾਉਣ ਵਾਲੇ ਪਰਿਵਾਰਾਂ ਲਈ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਮੁਆਵਜੇ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਇਕ ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਉਨ੍ਹਾਂ ਇਸ ਦਰਦਨਾਕ ਹਾਦਸੇ ਤੇ ਸ਼ੋਕ ਦਾ ਪ੍ਰਗਟਾਵਾ ਕਰਦੇ ਹੋਏ ਮ੍ਰਿਤਕ ਪਰਿਵਾਰਾਂ ਨੂੰ ਹੌਂਸਲਾ ਰੱਖਣ ਦੀ ਅਪੀਲ ਕੀਤੀ। ਹਾਦਸੇ ਲਈ ਜ਼ਿੰਮੇਵਾਰ ਚਾਰ ਖ਼ਿਲਾਫ਼ ਪਰਚਾ ਦਰਜ ਡਾਇੰਗ ਫੈਕਟਰੀ ਦੀ ਬਿਲਡਿੰਗ ਦੇ ਪਿੱਲਰ ਬਦਲਣ ਦੌਰਾਨ ਹੋਏ ਹਾਦਸੇ ਦੀ ਸ਼ੁਰੂਆਤੀ ਪੜਤਾਲ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਇਸ ਹਾਦਸੇ ਲਈ ਸ਼ੁਰੂਆਤੀ ਤੌਰ ’ਤੇ ਚਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਐਲਾਨਿਆ ਹੈ। ਪੁਲਿਸ ਵੱਲੋਂ ਨੀਰਜ ਕੁਮਾਰ, ਤੀਰਥ ਲਾਲ, ਪ੍ਰਗਟ ਸਿੰਘ ਅਤੇ ਅਵਤਾਰ ਸਿੰਘ ਖਿਲਾਫ਼ ਕੰਮ ਦੌਰਾਨ ਕੁਤਾਹੀ ਵਰਤਣ ਦੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੁਲਜ਼ਮ ਨੀਰਜ ਕਪੂਰ, ਤੀਰਥ ਲਾਲ ਤੇ ਪ੍ਰਗਟ ਸਿੰਘ ਸਾਰੇ ਕੰਮਕਾਜ ਦੀ ਦੇਖਰੇਖ ਕਰ ਰਹੇ ਸਨ ਅਤੇ ਅਵਤਾਰ ਸਿੰਘ ਉਰਫ਼ ਕਾਕਾ ਕਰੇਨ ਨਾਲ ਅੰਦਰ ਇਮਾਰਤ ਤੋੜਨ ਲਈ ਕੰਮ ਕਰਨ ਲਈ ਸੱਦਿਆ ਗਿਆ ਸੀ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਥਾਣੇਦਾਰ ਜਗਤਾਰ ਸਿੰਘ ਮੁਤਾਬਕ ਉਕਤ ਦੁਰਘਟਨਾ ਲਈ ਕਿਸੇ ਹੋਰ ਮੁਲਜ਼ਮ ਦੇ ਜ਼਼ਿੰਮੇਵਾਰ ਹੋਣ ਦੀ ਸੂਰਤ ’ਚ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button