
ਭਗਤਾ ਭਾਈ, 6 ਜਨਵਰੀ–ਅਸੀਸ ਕਲੀਨਿਕ ਕੋਠਾ ਗੁਰੂ ਕਾ ਵਿਖੇ ਡਾ. ਨਿਰਮਲ ਕੌਰ ਦੇ ਯਤਨਾਂ ਸਦਕਾ ਖੂਨਦਾਨ ਕੈਂਪ, ਫਰੀ ਮੈਡੀਕਲ ਚੈੱਕਅਪ ਕੈਂਪ ਅਤੇ ਫਰੀ ਖੂਨ ਦੀ ਜਾਂਚ ਦਾ ਕੈਂਪ ਲਗਾਇਆ ਗਿਆ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਦੇ ਡਾ. ਰਜਨਦੀਪ ਕੌਰ ਬੀਏਐੱਮਐੱਸ ਤੇ ਅਹੂਜਾ ਲੈਬ ਭਗਤਾ ਭਾਈਕਾ ਦੀਆਂ ਟੀਮਾਂ ਨੇ ਭਾਗ ਲਿਆ। ਡਾ. ਨਿਰਮਲ ਕੌਰ ਨੇ ਸਹਿਯੋਗੀ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਬਠਿੰਡਾ, ਹਰਵਿੰਦਰ ਸਿੰਘ ਔਜਲਾ ਕੋਠਾ ਗੁਰੂ ਕਾ, ਸਿਕੰਦਰ ਸਿੰਘ ਮਲੂਕਾ ਸਰਪੰਚ, ਬਿਰਸ਼ਪਾਲ ਸਿੰਘ ਕੌਂਸਲਰ, ਨਿਰੰਜਣ ਸਿੰਘ ਮਲੂਕਾ, ਕੁਲਦੀਪ ਸਿੰਘ ਮਲੂਕਾ ਆਦਿ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ 25 ਯੂਨਿਟ ਬਲੱਡ ਦਾਨ ਕੀਤਾ ਗਿਆ ਤੇ 70 ਵਿਅਕਤੀਆਂ ਦੇ ਬਲੱਡ ਟੈਸਟ ਮੁਫਤ ਕੀਤੇ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ।



