International

ਕੈਨੇਡਾ ‘ਚ ਦਿਨ ਦਿਹਾੜੇ ਉੱਘੇ ਪੰਜਾਬੀ ਕਾਰੋਬਾਰੀ ਦਾ ਕਤਲ

ਸਰੀਰ 'ਤੇ ਮਿਲੇ ਗੋਲੀਆਂ ਦੇ ਕਈ ਨਿਸ਼ਾਨ

ਬਸੋਤਾ, 15 ਮਈ- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ਵਿਚ ਅੱਜ ਦਿਨ 12 ਵਜੇ (ਕੈਨੇਡਾ ਦੇ ਸਮੇਂ ਅਨੁਸਾਰ) ਦੇ ਲਗਭਗ ਪੰਜਾਬੀ ਮੂਲ ਦੇ 40 ਵਰ੍ਹਿਆਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ । ਪੁਲਿਸ ਦੀ ਸੂਚਨਾ ਅਨੁਸਾਰ ਇਹ ਘਟਨਾ ਮਿਸੀਸਾਗਾ ਵਿਚ ਟਰੈਨਮੇਅਰ ਡਰਾਇਵ ‘ਤੇ ਟੈਲਫੋਰਡ ਵੇ ‘ਤੇ ਵਾਪਰੀ । ਜਦੋਂ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਤਾਂ 40 ਵਰ੍ਹਿਆਂ ਦਾ ਵਿਅਕਤੀ ਗੰਭੀਰ ਹਾਲਤ ਵਿਚ ਜ਼ਖ਼ਮੀ ਮਿਲਿਆ । ਜਿਸ ਦੇ ਸਰੀਰ ਉਤੇ ਲੱਗੀਆਂ ਗੋਲੀਆਂ ਦੇ ਜ਼ਖ਼ਮ ਸਨ। ਪੁਲਿਸ ਅਨੁਸਾਰ ਜਦੋਂ ਇਸ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਥੇ ਜਾ ਕੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਇਸ ਵਿਅਕਤੀ ਦੀ ਮੌਤ ਹੋ ਗਈ ।ਪੁਲਿਸ ਨੇ ਦੋਸ਼ੀਆਂ ਬਾਰੇ ਅਜੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਪਰ ਪ੍ਰਾਪਤ ਸੂਚਨਾ ਅਨੁਸਾਰ ਮ੍ਰਿਤਕ ਦਾ ਨਾਂ ਹਰਜੀਤ ਸਿੰਘ ਢੱਡਾ ਦੱਸਿਆ ਜਾ ਰਿਹਾ ਹੈ ਜੋ ਉੱਘਾ ਕਾਰੋਬਾਰੀ ਸੀ ਤੇ ਪੰਜਾਬੀ ਭਾਈਚਾਰੇ ਚ ਜਾਣਿਆਂ ਪਹਿਚਾਣਿਆ ਨਾਂ ਸੀ ।ਉਸ ਦੇ ਦਫਤਰ ਦੇ ਬਾਹਰ ਉਸ ਉਤੇ ਗੋਲੀਆਂ ਚਲਾਈਆਂ ਗਈਆਂ ।

Related Articles

Leave a Reply

Your email address will not be published. Required fields are marked *

Back to top button