Punjab

ਕੁੜੀ ਨੂੰ ਤੰਗ ਕਰਨ ’ਤੇ ਕੀਤੀ ਸੀ ਸ਼ਮਸ਼ੇਰ ਦੀ ਗੋਲ਼ੀ ਮਾਰ ਕੇ ਹੱਤਿਆ

ਅੰਮ੍ਰਿਤਸਰ, 9 ਫਰਵਰੀ- ਮਹਿਤਾ ਥਾਣੇ ਅਧੀਨ ਆਉਂਦੇ ਪਿੰਡ ਘਣਸ਼ਾਮਪੁਰਾ ’ਚ ਪਾਣੀ ਦੀ ਟੈਂਕੀ ਤੇ ਕੰਮ ਕਰਨ ਵਾਲੇ ਸ਼ਮਸ਼ੇਰ ਸਿੰਘ ਦਾ ਇਕ ਕੁੜੀ ਨੂੰ ਤੰਗ ਕਰਨ ਦੇ ਝਗੜੇ ’ਚ ਕਤਲ ਕੀਤਾ ਗਿਆ ਸੀ। ਇਹ ਘਟਨਾ 31 ਜਨਵਰੀ ਦੀ ਦੁਪਹਿਰ ਨੂੰ ਵਾਪਰੀ ਹੈ। ਇਸ ਮਾਮਲੇ ’ਚ ਪੁਲਿਸ ਨੇ ਅਪਰਾਧ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਸ਼ਨਿਚਰਵਾਰ ਦੁਪਹਿਰ ਨੂੰ ਕੀਤੀ ਪ੍ਰੈੱਸ ਕਾਨਫਰੰਸ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਲੱਲਾ ਵਾਸੀ ਪਿੰਡ ਡੁਬਗੜ੍ਹ ਥਾਣਾ ਬਿਆਸ ਤੇ ਕਰਨ ਸਿੰਘ ਵਾਸੀ ਮੁਸ਼ਕਵੇਦ ਮੁਹੱਲਾ ਜ਼ਿਲ੍ਹਾ ਕਪੂਰਥਲਾ ਹਾਲ ਵਾਸੀ ਥਾਣਾ ਬਿਆਸ ਪਿੰਡ ਚੀਮਾ ਵਜੋਂ ਕੀਤੀਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤੀ ਗਈ ਮੋਟਰਸਾਈਕਲ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ’ਚ ਮੁਲਜ਼ਮ ਦੇ ਦੋ ਹੋਰ ਸਾਥੀਆਂ ਹਰਪ੍ਰੀਤ ਸਿੰਘ ਉਰਫ਼ ਹੈਪੀ ਤੇ ਰਾਜਾ ਉਰਫ਼ ਕੱਟੂ ਵੈਰੋਵਾਲ ਥਾਣੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਡ ਦੇ ਵਸਨੀਕ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਮੰਨਿਆ ਹੈ ਕਿ ਮ੍ਰਿਤਕ ਸ਼ਮਸ਼ੇਰ ਸਿੰਘ ਕੁਝ ਦਿਨਾਂ ਤੋਂ ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ ਪ੍ਰੇਮਿਕਾ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਜਦੋਂ ਹਰਪ੍ਰੀਤ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਇਹ ਅਪਰਾਧ ਕੀਤਾਮੁਲਜ਼ਮ ਨੂੰ ਪਤਾ ਸੀ ਕਿ ਘਟਨਾ ਵਾਲੇ ਦਿਨ ਸ਼ਮਸ਼ੇਰ ਸਿੰਘ ਪਾਣੀ ਦੀ ਟੈਂਕੀ ਤੇ ਕੰਮ ਕਰ ਰਿਹਾ ਸੀ। ਮੌਕਾ ਮਿਲਦੇ ਹੀ ਹਰਪ੍ਰੀਤ ਸਿੰਘ ਆਪਣੇ ਦੂਜੇ ਦੋਸਤ ਨਾਲ ਮੋਟਰਸਾਈਕਲ ਤੇ ਉੱਥੇ ਪਹੁੰਚ ਗਿਆ। ਪਹਿਲਾਂ ਮੁਲਜ਼ਮਾਂ ਨੇ ਉਸ ਨੂੰ ਦਾਤਰਾਂ ਨਾਲ ਵੱਢਿਆ ਤੇ ਫਿਰ ਗੋਲ਼ੀ ਮਾਰ ਦਿੱਤੀ।

Related Articles

Leave a Reply

Your email address will not be published. Required fields are marked *

Back to top button