Punjab

ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਤੇ ਮੋਦੀ ਸਰਕਾਰ ਦੇ ਪੁਤਲੇ

ਖਡੂਰ ਸਹਿਬ, 14 ਅਗਸਤ : ਸਾਮਰਾਜੀ ਮੁਲਕਾਂ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤਿਆਂ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਜਥਬੰਦੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ। ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਝਿਲਮਲ ਸਿੰਘ ਬਾਣੀਆ, ਸਲੱਖਣ ਸਿੰਘ ਮੰਡਾਲਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਮਹਿੰਦਰ ਸਿੰਘ ਵੇਈਪੂਈਂ ਅਜਾਦ ਸੰਘਰਸ਼ ਕਮੇਟੀ ਪੰਜਾਬ, ਬੇਅੰਤ ਸਿੰਘ ਜਲਾਲਾਬਾਦ ਬੀਕੇਯੂ ਰਾਜੇਵਾਲ, ਬਲਕਾਰ ਸਿੰਘ ਵਲਟੋਹਾ ਕੁੱਲ ਹਿੰਦ ਕਿਸਾਨ ਸਭਾ, ਕੁਲਵਿੰਦਰ ਕੌਰ ਔਰਤ ਮੁਕਤੀ ਮੋਰਚਾ, ਜੋਗਿੰਦਰ ਸਿੰਘ ਖਡੂਰ ਸਹਿਬ ਦਿਹਾਤੀ ਮਜ਼ਦੂਰ ਸਭਾ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਮੁਖਤਾਰ ਸਿੰਘ ਮੱਲਾ, ਹਰਜਿੰਦਰ ਸਿੰਘ ਟਾਂਡਾ, ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕੇ ਇਹ ਸਮਝੌਤੇ ਲਾਗੂ ਹੋਣ ਨਾਲ ਕਿਸਾਨੀ ਕਿੱਤਾ, ਦੁਕਾਨਦਾਰੀਆਂ, ਛੋਟੇ ਕਰੋਬਾਰ ਤਬਾਹ ਹੋ ਜਾਣਗੇ ਤੇ ਭਾਰਤ ਦੀ ਅੰਨ ਸੁਰੱਖਿਆ ਖ਼ਤਰੇ ’ਚ ਪੈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਗਰੇਜ਼ ਸਿੰਘ ਝੰਡੇਰ, ਬਲਦੇਵ ਸਿੰਘ ਧੂੰਦਾ, ਸਰਿੰਦਰ ਸਿੰਘ ਜਲਾਲਾਬਾਦ, ਚਰਨ ਕੌਰ ਮੁਗਲਾਣੀ, ਦਰਸ਼ਨ ਸਿੰਘ ਬਿਹਾਰੀਪੁਰ, ਲੱਖਾ ਸਿੰਘ ਬਾਣੀਆ, ਮੇਜਰ ਸਿੰਘ ਨਾਗੋਕੇ, ਕੁਲਵਿੰਦਰ ਸਿੰਘ ਅਹਿਮਦਪੁਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button