Punjab

ਕਿਰਾਏ ’ਤੇ ਰਹਿੰਦੇ ਵਿਅਕਤੀ ਨੂੰ Income Tax Department ਨੇ ਭੇਜਿਆ ਕਰੋੜਾਂ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਹੁਸ਼ਿਆਰਪੁਰ, 18 ਜੁਲਾਈ : ਹੁਸ਼ਿਆਰਪੁਰ ਸ਼ਹਿਰ ਦੇ ਮੁਹੱਲਾ ਨੀਲਕੰਠ ’ਚ ਕਿਰਾਏ ’ਤੇ ਰਹਿੰਦੇ ਇਕ ਵਿਅਕਤੀ ਨੂੰ ਇਨਕਮ ਟੈਕਸ ਵਿਭਾਗ ਵਲੋਂ ਕੋਰੜਾਂ ਰੁਪਏ ਦਾ ਆਮਦਨ ਕਰ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਵਿਭਾਗ ਵਲੋਂ ਲਗਾਤਾਰ ਕੱਢੇ ਜਾ ਰਹੇ ਨੋਟਿਸਾਂ ਦਾ ਅਸਰ ਨਾ ਹੋਣ ਤੋਂ ਬਾਅਦ ਵਿਭਾਗ ਨੇ ਉਸ ਨੂੰ ਉਸ ਦੇ ਬੈਂਕਾਂ ਤੇ ਆਧਾਰ ਕਾਰਡ ਨਾਲ ਸਬੰਧਤ ਮੋਬਾਈਲ ਫ਼ੋਨ ’ਤੇ ਵੀ ਸੰਦੇਸ਼ ਭੇਜੇ ਹਨ ਪਰ ਉਕਤ ਵਿਅਕਤੀ ਲੁਕ ਛਿਪ ਕੇ ਵਿਭਾਗ ਦਾ ਸਾਹਮਣਾ ਕਰਨ ਤੋਂ ਕੰਨੀ ਕਤਰਾ ਰਿਹਾ ਹੈ। ਅੱਜ ਪੰਜਾਬੀ ਜਾਗਰਣ ਦੀ ਟੀਮ ਦੇ ਹੱਥ ਲੱਗੇ ਆਮਦਨ ਕਰ ਨੋਟਿਸ ਤੋਂ ਬਾਅਦ ਕੀਤੀ ਪੜਤਾਲ ਮਗਰੋਂ ਪਤਾ ਲੱਗਾ ਕਿ ਗਗਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਨੀਲਕੰਠ ਮੁਹੱਲਾ ਵਲੋਂ ਗਰੀਨ ਸਿਟੀ ਨਾਮਕ ਇਕ 27 ਕਿੱਲਿਆਂ ’ਚ ਕਾਲੋਨੀ ਕੱਟੀ ਸੀ, ਜਿਸ ’ਚ 750 ਦੇ ਕਰੀਬ ਪਲਾਟ ਕੱਟੇ ਗਏ ਸਨ। ਗਗਨਦੀਪ ਸਿੰਘ ਨੇ ਉਕਤ ਪਲਾਟਾਂ ਨੂੰ ਵੇਚ ਦਿੱਤਾ ਤੇ ਉਨ੍ਹਾਂ ਦੇ ਵੇਚਣ ਤੋਂ ਬਾਅਦ ਲੱਗਣ ਵਾਲਾ ਟੈਕਸ ਵੀ ਵਿਭਾਗ ’ਚ ਜਮ੍ਹਾਂ ਨਹੀਂ ਕਰਵਾਇਆ ਗਿਆ। ਵਿਭਾਗ ਵਲੋਂ ਉਸ ਨੂੰ 24 ਜੂਨ 2019 ਤੋ ਲਗਾਤਾਰ ਪੱਤਰ ਕੱਢ ਕੇ ਬਣਦਾ ਟੈਕਸ ਜਮਾਂ ਕਰਵਾਉਣ ਲਈ ਕਿਹਾ ਜਾ ਰਿਹਾ ਸੀ ਪਰ ਵਿਅਕਤੀ ਦੀ ਕੋਈ ਵੀ ਉੱਘ ਸੁੱਘ ਨਹੀਂ ਮਿਲ ਰਹੀ ਸੀ। ਹੁਣ ਵਿਭਾਗ ਵਲੋਂ ਉਸ ਨੂੰ 1,13, 11000 ਰੁਪਏ ਅਤੇ 59,34, 556 ਰੁਪਏ ਦਾ ਦੂਜਾ ਨੋਟਿਸ ਜਾਰੀ ਕਰਕੇ ਇਹ ਰਕਮ ਤੁਰੰਤ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਹਨ।

Related Articles

Leave a Reply

Your email address will not be published. Required fields are marked *

Back to top button