
ਕਪੂਰਥਲਾ, 3 ਮਈ- ਕਪੂਰਥਲਾ ਦੇ ਪਿੰਡ ਲਖਨ ਕੇ ਪੱਡਾ ‘ਚ ਗਡਾਣੀ ਰੋਡ ‘ਤੇ ਇਕ ਕਾਰ ‘ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਨਡਾਲਾ ਚੌਕੀ ਦੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਕਪੂਰਥਾਲ ਸਿਵਲ ਹਸਪਤਾਲ ‘ਚ ਰੱਖਵਾ ਦਿੱਤੀ ਹੈ। ਡੀਐੱਸਪੀ ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੈਂਤਪੁਰ ਦੇ ਰਹਿਣ ਵਾਲੇ ਗੁਰਕੀਰਤਨ ਸਿੰਘ ਗੋਰਾ (19) ਦੇ ਰੂਪ ‘ਚ ਹੋਈ ਹੈ। ਉਹ ਜੋਗਿੰਦਰ ਸਿੰਘ ਦਾ ਪੁੱਤਰ ਸੀ। ਪਿੰਡ ਦੇ ਪੰਚਾਇਤ ਮੈਂਬਰ ਜਸਵੰਤ ਅਨੁਸਾਰ, ਕਾਰ (PB-09-AL-7231) ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਸ਼ਮਸ਼ਾਨ ਘਾਟ ਕੋਲ ਖੜ੍ਹੀ ਸੀ। ਦੇਰ ਰਾਤ ਤਕ ਕਾਰ ਉੱਥੇ ਖੜ੍ਹੀ ਰਹਿਣ ‘ਤੇ ਪਿੰਡਵਾਸੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।



