National
ਕਾਰਗਿਲ ਵਿਜੈ ਦਿਵਸ ‘ਤੇ ਜਵਾਨਾਂ ਨੂੰ ਇਤਿਹਾਸਕ ਤੋਹਫ਼ਾ, NALSA ਵੀਰ ਪਰਿਵਾਰ ਸਹਾਇਤਾ ਯੋਜਨਾ 2025 ਦਾ ਕੀਤਾ ਆਗਾਜ਼; ਮਿਲਣਗੇ ਇਹ ਫਾਇਦੇ੍

ਸ੍ਰੀਨਗਰ, 26 ਜੁਲਾਈ : ਅੱਜ ਦਾ ਦਿਨ ਪੂਰੇ ਦੇਸ਼ ਵਿਚ ਕਾਰਗਿਲ ਵਿਜੈ ਦਿਵਸ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਸਾਲ 2000 ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਯੁੱਧ ਵਿਚ ਭਾਰਤ ਦੇ ਬਹਾਦਰ ਜਵਾਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਸਰਹੱਦ ਦੀ ਰਾਖੀ ਕੀਤੀ ਸੀ। ਇਸ ਖਾਸ ਮੌਕੇ ‘ਤੇ ਹੁਣ ਫੌਜ ਦੇ ਜਵਾਨਾਂ ਨੂੰ ਕਮਾਲ ਦਾ ਤੋਹਫ਼ਾ ਮਿਲਿਆ ਹੈ। ਭਾਰਤੀ ਇਤਿਹਾਸ ‘ਚ ਪਹਿਲੀ ਵਾਰ ਜਵਾਨਾਂ ਦੇ ਪਰਿਵਾਰਾਂ ਨੂੰ ਕਾਨੂੰਨੀ ਮਦਦ ਦਿਲਾਉਣ ਲਈ NALSA ਵੀਰ ਪਰਿਵਾਰ ਸਹਾਇਤਾ ਯੋਜਨਾ 2025 (NALSA Veer Parivar Sahayata Yojna 2025) ਸ਼ੁਰੂ ਕੀਤੀ ਗਈ ਹੈ।
ਜਸਟਿਸ ਸੂਰਿਆਕਾਂਤ ਨੇ ਕੀਤਾ ਐਲਾਨ
ਦੇਸ਼ ਦੇ ਅਗਲੇ ਚੀਫ ਜਸਟਿਸ ਅਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ (NALSA) ਦੇ ਪ੍ਰਧਾਨ ਜਸਟਿਸ ਸੂਰਿਆਕਾਂਤ ਨੇ ਸ੍ਰੀਨਗਰ ਤੋਂ ਇਸ ਯੋਜਨਾ ਨੂੰ ਲਾਂਚ ਕੀਤਾ ਹੈ। ਇਸ ਖਾਸ ਮੌਕੇ ‘ਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨ੍ਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਰਹੇ।



