Punjab

ਕਲਯੁਗੀ ਬਾਪ ਨੇ ਨਾਬਾਲਗ ਧੀ ਨਾਲ ਕੀਤਾ ਜਬਰ-ਜਨਾਹ

ਲੁਧਿਆਣਾ, 26 ਮਾਰਚ-​​​​​​​ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਇੱਕ ਹੋਰ ਵਾਰਦਾਤ ’ਚ ਇੱਕ ਕਲਯੁੱਗੀ ਬਾਪ ਨੇ ਆਪਣੀ ਹੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਸ ਪਰਿਵਾਰ ਦੇ ਮੁਖੀ ਵੱਲੋਂ ਸ਼ਰਮਸਾਰ ਕਰ ਦੇਣ ਵਾਲੀ ਵਾਰਦਾਤ ਅੰਜਾਮ ਦੇਣ ਦਾ ਖੁਲਾਸਾ ਹੋਇਆ ਤਾਂ ਗੱਲ ਪੁਲਿਸ ਤੱਕ ਪੁੱਜੀਬਹਿਰਹਾਲ ਥਾਣਾ ਜਮਾਲਪੁਰ ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ’ਤੇ ਮੁਲਜ਼ਮ ਪਿਤਾ ਖਿਲਾਫ ਜਬਰ ਜਨਾਹ ਤੇ ਪੋਕਸੋ ਐਕਟ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਸ਼ਿਨਾਖਤ ਗੋਰਖਪੁਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਾਮ ਅਸੀਸ ਚੌਹਾਨ ਦੇ ਰੂਪ ’ਚ ਹੋਈ ਹੈ, ਜੋ ਕਿ ਹਾਲ ਰੂਪ ’ਚ ਥਾਣਾ ਜਮਾਲਪੁਰ ਅਧੀਨ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਸ਼ਿਕਾਇਤਕਰਤਾ ਮੁਤਾਬਕ 21 ਮਾਰਚ ਨੂੰ ਉਹ ਦਿੱਲੀ ਰਹਿਣ ਵਾਲੀ ਆਪਣੀ ਭੈਣ ਨੂੰ ਮਿਲਣ ਗਈ ਸੀ। ਅਗਲੇ ਦਿਨ ਹੀ ਉਸ ਦੀ 13 ਸਾਲ ਦੇ ਬੇਟੀ ਨੇ ਗੁਆਂਢੀ ਦੇ ਫੋਨ ਤੋਂ ਕਾਲ ਕਰ ਕੇ ਦੱਸਿਆ ਕਿ ਉਸ ਦੇ ਪਿਤਾ ਆਸ਼ੀਸ਼ ਨੇ ਉਸ ਨਾਲ ਸ਼ਰਮਸਾਰ ਕਰ ਦੇਣ ਵਾਲੀ ਕਰਤੂਤ ਅੰਜਾਮ ਦਿੱਤੀਪੀੜਤਾ ਮੁਤਾਬਕ ਉਸ ਨੂੰ ਘਰ ’ਚ ਇਕੱਲਾ ਦੇਖ ਕੇ ਉਸ ਦੇ ਕਲਯੁਗੀ ਬਾਪ ਨੇ ਉਸ ਦੀ ਪੱਤ ਲੁੱਟੀਪੀੜਤਾ ਨੇ ਆਪਣੀ ਮਾਂ ਨੂੰ ਤੁਰੰਤ ਵਾਪਸ ਆਉਣ ਦੀ ਗੁਹਾਰ ਲਾਈ ਤੇ ਆਪਣੇ ਹੀ ਬਾਪ ਤੋਂ ਖਤਰਾ ਹੋਣ ਦੀ ਦੁਹਾਈ ਦਿੱਤੀ। ਪਤੀ ਦੀ ਇਸ ਘਿਨਾਉਣੀ ਕਰਤੂਤ ਬਾਰੇ ਪਤਾ ਲੱਗਣ ’ਤੇ ਉਸ ਨੇ ਪਤੀ ਨੂੰ ਫੋਨ ਕੀਤਾ ਤਾਂ ਮੁਲਜ਼ਮ ਨੇ ਆਪਣੀ ਇਹ ਕਰਤੂਤ ਮੰਨ ਵੀ ਲਈ। ਅਗਲੇ ਦਿਨ ਵਾਪਸ ਲੁਧਿਆਣਾ ਪਰਤ ਕੇ ਉਸ ਨੇ ਆਪਣੀ ਨਾਬਾਲਗ ਬੱਚੀ ਨਾਲ ਪਤੀ ਵੱਲੋਂ ਕੀਤੀ ਤਸ਼ੱਦਦ ਦੀ ਜਾਣਕਾਰੀ ਥਾਣਾ ਜਮਾਲਪੁਰ ਪੁਲਿਸ ਨੂੰ ਦਿੱਤੀਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਨੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਾਕਸ— ਪਤਨੀ ਸਾਹਮਣੇ ਮੁਲਜ਼ਮ ਨੇ ਕਬੂਲ ਕੀਤਾ ਜੁਰਮ ਸ਼ਿਕਾਇਤਕਰਤਾ ਮੁਤਾਬਕ ਜਦੋਂ ਉਸ ਦੀ ਬੱਚੀ ਨੇ ਫੋਨ ਕਰ ਕੇ ਆਪਣੇ ਹੀ ਬਾਪ ਵੱਲੋਂ ਅੰਜਾਮ ਦਿੱਤੀ ਇਸ ਘਿਨੌਣੀ ਕਰਤੂਤ ਦੀ ਜਾਣਕਾਰੀ ਦਿੱਤੀ ਤਾਂ ਉਸ ਨੇ ਆਪਣੇ ਪਤੀ ਨੂੰ ਫੋਨ ਕੀਤਾ। ਉਸ ਵੇਲੇ ਫੋਨ ’ਤੇ ਪਤੀ ਨੇ ਆਪਣਾ ਜੁਰਮ ਕਬੂਲ ਕਰ ਕੇ ਆਪਣੀ ਗਲਤੀ ਦੀ ਪਤਨੀ ਕੋਲੋਂ ਮਾਫੀ ਵੀ ਮੰਗੀ, ਜਦੋਂ ਉਹ ਲੁਧਿਆਣਾ ਵਾਪਸ ਆਈ ਤਾਂ ਉਸ ਨੇ ਲੁਧਿਆਣਾ ਆ ਕੇ ਪਤੀ ਨਾਲ ਫੋਨ ’ਤੇ ਸੰਪਰਕ ਕਰ ਕੇ ਘਰ ਸੱਦਿਆ ਤਾਂ ਮੁਲਜ਼ਮ ਘਰ ਆ ਵੀ ਗਿਆ। ਉਸ ਨੇ ਆਪਣੀ ਇਸ ਘਿਨਾਉਣੀ ਕਰਤੂਤ ਨੇ ਸਵੀਕਾਰ ਕੀਤਾ ਤੇ ਆਪਣੀ ਪਤਨੀ ਤੇ ਧੀ ਤੋਂ ਮਾਫ਼ ਕਰਨ ਦੀ ਗੁਹਾਰ ਲਾਈ, ਜਦੋਂ ਉਸ ਨੂੰ ਲੱਗਾ ਕਿ ਪਤਨੀ ਉਸ ਦੀ ਇਸ ਘਿਨਾਉਣੀ ਕਰਤੂਤ ’ਤੇ ਪਰਦਾ ਪਾਉਣ ’ਚ ਉਸਦਾ ਸਾਥ ਨਹੀ ਦੇ ਰਹੀ ਤਾਂ ਮੁਲਜ਼ਮ ਬਹਾਨੇ ਨਾਲ ਘਰੋਂ ਚਲਾ ਗਿਆ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਥਾਣੇਦਾਰ ਜਸਬੀਰ ਸਿੰਘ ਮੁਤਾਬਕ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button