Punjab

ਕਰੰਟ ਲੱਗਣ ਨਾਲ ਪੰਡੋਰੀ ਵੜੈਚ ਦੇ ਸਰਪੰਚ ਦੀ ਮੌਤ

ਮਜੀਠਾ, 11 ਅਗਸਤ : ਹਲਕਾ ਅਟਾਰੀ ਦੇ ਪਿੰਡ ਪੰਡੋਰੀ ਵੜੈਚ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਲਖਬੀਰ ਸਿੰਘ ਦੀ ਕਰੰਟ ਲੱਗਣ ਨਾਲ ਅਚਨਚੇਤ ਮੌਤ ਹੋ ਗਈ। ਮ੍ਰਿਤਕ ਸਰਪੰਚ ਲਖਬੀਰ ਸਿੰਘ ਦੇ ਭਰਾ ਮੰਗਬੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਰੱਖੜੀ ਵਾਲੇ ਦਿਨ ਸਰਪੰਚ ਲਖਬੀਰ ਸਿੰਘ ਆਪਣੇ ਰੋਜ਼ਾਨਾ ਕੰਮਕਾਰ ਲਈ ਆਪਣੇ ਖੇਤਾਂ ’ਚ ਗੇੜਾ ਮਾਰਨ ਗਿਆ ਸੀ। ਇਸ ਦੌਰਾਨ ਉਨ੍ਹਾਂ ਇਕ ਬੰਦ ਪਏ ਟਿਊਬਵੈੱਲ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ’ਚ ਖ਼ਰਾਬੀ ਹੋਣ ਕਰ ਕੇ ਨਹੀਂ ਚੱਲਿਆ। ਜਦੋਂ ਉਨ੍ਹਾਂ ਦੁਬਾਰਾ ਤਾਰਾਂ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਰੰਟ ਲੱਗ ਗਿਆ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਪਰਿਵਾਰ ਨਾਲ ਵਿਧਾਇਕ ਅਟਾਰੀ ਜਸਵਿੰਦਰ ਸਿੰਘ ਰਮਦਾਸ, ਸੀਨੀਅਰ ਆਗੂ ਤਰਸੇਮ ਸਿੰਘ ਸਿਆਲਕਾ, ਕਾਂਗਰਸੀ ਆਗੂ ਅਜੈਪਾਲ ਸਿੰਘ ਰੰਧਾਵਾ, ਅਕਾਲੀ ਆਗੂ ਲਾਲੀ ਰਣੀਕੇ ਸਮੇਤ ਹੋਰ ਪਿੰਡਾਂ ਦੇ ਪੰਚ, ਸਰਪੰਚ ਤੇ ਮੋਹਤਬਰਾਂ ਇਲਾਵਾ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਭਰਾ ਮੰਗਬੀਰ ਸਿੰਘ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਪੰਡੋਰੀ ਵੜੈਚ ਵਿਖੇ 11 ਅਗਸਤ ਦਿਨ ਸੋਮਵਾਰ ਸਵੇਰੇ 10 ਵਜੇ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button