Punjab

ਕਰੰਟ ਲੱਗਣ ਕਾਰਨ 10 ਸਾਲਾਂ ਬੱਚੇ ਦੀ ਮੌਤ

ਤਪਾ ਮੰਡੀ, 26 ਅਗਸਤ : ਤਪਾ ਦੇ ਸਦਰ ਬਾਜ਼ਾਰ ਨਜ਼ਦੀਕ ਲੋਹੇ ਦੇ ਗੇਟ ’ਚ ਕਰੰਟ ਆਉਣ ਕਾਰਨ ਇਕ 10 ਸਾਲਾਂ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਤੋਂ ਪੈ ਰਹੀ ਲਗਾਤਾਰ ਭਾਰੀ ਬਰਸਾਤ ਕਾਰਨ ਪੂਰਾ ਸ਼ਹਿਰ ਪਾਣੀ ਦੀ ਲਪੇਟ ’ਚ ਹੈ, ਜਿਸਦੇ ਚਲਦਿਆਂ ਮਿ੍ਤਕ ਬੱਚਾ ਦੇਵਜੀਤ ਪੁੱਤਰ ਇੰਦਰਜੀਤ ਵਾਸੀ ਪਿਆਰਾ ਲਾਲ ਬਸਤੀ ਤਪਾ ਦੂਸਰੇ ਬੱਚਿਆਂ ਨਾਲ ਮੀਂਹ ਦਾ ਆਨੰਦ ਲੈ ਰਿਹਾ ਸੀ, ਜਦ ਉਹ ਸਦਰ ਬਾਜ਼ਾਰ ’ਚ ਲੱਗੇ ਮੁੱਖ ਗੇਟ ਨਜ਼ਦੀਕ ਪੁੱਜੇ ਤਾਂ ਉਸਦਾ ਹੱਥ ਲੋਹੇ ਦੇ ਗੇਟ ਨੂੰ ਲੱਗ ਗਿਆ, ਜਿਸ ’ਚ ਜ਼ਬਰਦਸਤ ਕਰੰਟ ਸੀ, ਨੇ ਉਸਨੂੰ ਆਪਣੀ ਲਪੇਟ ’ਚ ਲੈ ਲਿਆ, ਉਪਰੰਤ ਦੂਸਰੇ ਬੱਚਿਆਂ ਨੇ ਤੁਰੰਤ ਸ਼ੋਰ ਮਚਾ ਦਿੱਤਾ। ਜਿਨ੍ਹਾਂ ਦਾ ਸ਼ੋਰ ਸੁਣ ਕੇ ਨਜ਼ਦੀਕੀ ਦੁਕਾਨਦਾਰ ਇਕੱਠੇ ਹੋ ਗਏ ਤੇ ਉਨ੍ਹਾਂ ਬੱਚੇ ਨੂੰ ਚੁੱਕ ਕੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ। ਬਾਅਦ ’ਚ ਸਿਵਲ ਹਸਪਤਾਲ ਸ਼ਿਫਟ ਕਰ ਦਿੱਤਾ, ਪਰ ਉਸ ਸਮੇਂ ਤਕ ਬੱਚੇ ਦੀ ਮੋਤ ਹੋ ਗਈ ਸੀ। ਇਸਦੇ ਨਾਲ ਦੇ ਬੱਚਿਆਂ ਨੇ ਜਦ ਘਰ ਜਾਕੇ ਦੱਸਿਆ ਤਾਂ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ। ਘਟਨਾ ਦਾ ਪਤਾ ਲੱਗਦੈ ਹੀ ਪੁਲਿਸ ਤੇ ਪਾਵਰਕਾਮ ਦੇ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਥਿੱਤੀ ਦਾ ਜਾਇਜ਼ਾ ਲਿਆ।

Related Articles

Leave a Reply

Your email address will not be published. Required fields are marked *

Back to top button