Punjab

ਕਪੂਰਥਲਾ ‘ਚ ਜੱਜ ਵੱਲੋਂ 10 ਸਾਲ ਦੀ ਸਜ਼ਾ ਸੁਣਾਉਂਦਿਆਂ ਹੀ ਭੱਜ ਗਿਆ ਕੈਦੀ, ਵਕੀਲ ਦੇ ਮੁਣਸ਼ੀ ਦੀ ਮਦਦ ਨਾਲ ਕੀਤਾ ਕਾਬੂ

ਕਪੂਰਥਲਾ, 12 ਨਵੰਬਰ : ਕਪੂਰਥਲਾ ਅਦਾਲਤ ’ਚ ਕੈਦੀ ਨੇ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਨਾਇਬ ਕੋਰਟ ਜੱਜ ਅਤੇ ਇੱਕ ਵਕੀਲ ਦੇ ਮੁਣਸ਼ੀ ਨੇ ਉਸ ਨੂੰ ਫੜ ਲਿਆ। ਜਾਣਕਾਰੀ ਅਨੁਸਾਰ 2018 ਵਿੱਚ ਕੋਤਵਾਲੀ ਪੁਲਿਸ ਸਟੇਸ਼ਨ ਵਿੱਚ ਦਰਜ ਕੇਸ ਵਿੱਚ ਨਾਮਜ਼ਦ ਪਿੰਡ ਖੁਖਰੈਣ ਦੇ ਜਤਿੰਦਰ ਸਿੰਘ ਨੂੰ ਐਡੀਸ਼ਨਲ ਸੈਸ਼ਨ ਜੱਜ ਲਕਸ਼ਮੀ ਕਪਿਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 10 ਸਾਲ ਦੀ ਕੈਦ ਅਤੇ ₹ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਨਾਇਬ ਕੋਰਟ ਤਰਸੇਮ ਸਿੰਘ ਦੋਸ਼ੀ ਜਤਿੰਦਰ ਸਿੰਘ ਨੂੰ ਬਖਸ਼ੀਖਾਨ ਲੈ ਕੇ ਜਾ ਰਹੇ ਸਨ ਕਿ ਉਹ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ। ਜਿਵੇਂ ਹੀ ਉਹ ਭੱਜਿਆ, ਸੁਰੱਖਿਆ ਕਰਮਚਾਰੀਆਂ ਨੇ ਅਲਾਰਮ ਵਜਾ ਦਿੱਤਾ। ਨਾਇਬ ਕੋਰਟ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਨੇ ਕੈਦੀ ਦਾ ਪਿੱਛਾ ਕੀਤਾ ਅਤੇ ਇੱਕ ਵਕੀਲ ਦੇ ਮੁਣਸ਼ੀ ਦੀ ਮਦਦ ਕੈਦੀ ਨੂੰ ਕਾਬੂ ਕਰ ਲਿਆ। ਡੀਐੱਸਪੀ ਸਬ-ਡਵੀਜ਼ਨ ਸ਼ੀਤਲ ਸਿੰਘ ਨੇ ਕਿਹਾ ਕਿ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button