Punjab

ਔਰਤ ਨਾਲ ਮਿਲ ਕੇ ਰਾਹਗੀਰ ਨੂੰ ਲੁੱਟਿਆ, ਦਾਤ ਮਾਰਨ ਦੀ ਧਮਕੀ ਦੇ ਕੇ ਸਕੂਟਰ, ਨਗਦੀ ਤੇ ਮੋਬਾਈਲ ਲੈ ਕੇ ਫਰਾਰ, ਮੁਕੱਦਮਾ ਦਰਜ

ਲੁਧਿਆਣਾ, 3 ਮਾਰਚ- ਫੈਕਟਰੀ ਮਜ਼ਦੂਰ ਨੂੰ ਨਿਸ਼ਾਨਾ ਬਣਾਉਂਦਿਆਂ ਤਿੰਨ ਵਿਅਕਤੀਆਂ ਨੇ ਦਾਤ ਮਾਰਨ ਦੀ ਧਮਕੀ ਦੇ ਕੇ ਉਸ ਕੋਲੋਂ ਸਕੂਟਰ, ਮੋਬਾਈਲ ਫੋਨ ਅਤੇ ਕੁਝ ਨਕਦੀ ਲੁੱਟ ਲਈ । ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਆਪਣੀ ਮਹਿਲਾ ਸਾਥਣ ਨਾਲ ਮਿਲ ਕੇ ਦਿੱਤਾ । ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪਿੰਡ ਟਿੱਬਾ ਦੇ ਰਹਿਣ ਵਾਲੇ ਰਿੰਕੂ ਕੁਮਾਰ ਦੀ ਸ਼ਿਕਾਇਤ ਤੇ ਔਰਤ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਏਐਸਆਈ ਸਾਧੂ ਸਿੰਘ ਨੇ ਦੱਸਿਆ ਕਿ ਹੈਮਰ ਮਸ਼ੀਨ ਚਲਾਉਣ ਵਾਲੇ ਰਿੰਕੂ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਜਸਪਾਲ ਬਾਂਗੜ ਸਥਿਤ ਫੈਕਟਰੀ ਵਿੱਚ ਕੰਮ ਲਈ ਜਾ ਰਿਹਾ ਸੀ । ਰਿੰਕੂ ਦਿੱਲੀ ਪਬਲਿਕ ਸਕੂਲ ਦੇ ਲਾਗੇ ਪਹੁੰਚਿਆ ਤਾਂ ਇੱਕ ਔਰਤ ਉਸਦੇ ਅੱਗੇ ਆ ਗਈ । ਰਿੰਕੂ ਨੇ ਜਿਵੇਂ ਹੀ ਆਪਣਾ ਸਕੂਟਰ ਰੋਕਿਆ ਤਾਂ ਪਿੱਛੋਂ ਆਏ ਇੱਕ ਨੌਜਵਾਨ ਨੇ ਉਸ ਨੂੰ ਕਾਲਰ ਤੋਂ ਫੜ ਲਿਆ । ਰਿੰਕੂ ਦੇ ਮੁਤਾਬਕ ਇਸੇ ਦੌਰਾਨ ਦੋ ਹੋਰ ਵਿਅਕਤੀ ਆ ਗਏ । ਤਿੰਨਾਂ ਮੁਲਜਮਾਂ ਚੋਂ ਇੱਕ ਨੇ ਦਾਤ ਕੱਢ ਲਿਆ ਅਤੇ ਰਿੰਕੂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾਬੁਰੀ ਤਰ੍ਹਾਂ ਘਬਰਾਏ ਫੈਕਟਰੀ ਕਾਮੇ ਨੇ ਮੁਲਜ਼ਮਾਂ ਦਾ ਵਿਰੋਧ ਕੀਤੇ ਬਿਨ੍ਹਾਂ ਉਨ੍ਹਾਂ ਨੂੰ ਸਕੂਟਰ, ਮੋਬਾਈਲ ਫੋਨ ਅਤੇ ਕੁਝ ਨਕਦੀ ਦੇ ਦਿੱਤੀਜਾਂਦੇ ਸਮੇਂ ਮੁਲਜਮ ਉਸਦੀ ਜੇਬ ਚੋਂ ਸਕੂਟਰ ਦੀ ਦੂਸਰੀ ਚਾਬੀ ਕੱਢ ਲਈ । ਜਾਂਚ ਅਧਿਕਾਰੀ ਸਾਧੂ ਸਿੰਘ ਨੇ ਦੱਸਿਆ ਕਿ ਪੜਤਾਲ ਦੇ ਦੌਰਾਨ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਗਈ । ਇਸ ਮਾਮਲੇ ਵਿੱਚ ਪੁਲਿਸ ਨੇ ਲਵਪ੍ਰੀਤ, ਜਗਮੋਹਣ , ਨਹਿੰਗ ਅਤੇ ਰਾਣੀ ਕੁਮਾਰੀ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button