Punjab

ਔਰਤ ਦਾ ਕਤਲ ਕਰਨ ਵਾਲਾ ਆਇਆ ਪੁਲਿਸ ਅੜਿੱਕੇ

ਲੁਧਿਆਣਾ, 7 ਜੁਲਾਈ: ਪਿਛਲੇ ਦਿਨੀ ਮਹਾਨਗਰ ਦੇ ਇਲਾਕੇ ਸਲੇਮ ਟਾਬਰੀ ਇਲਾਕੇ ’ਚ ਔਰਤ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ 21 ਜੂਨ ਨੂੰ ਸਲੇਮ ਟਾਬਰੀ ਨਿਊ ਕਰਤਾਰ ਨਗਰ ’ਚ ਘਰ ’ਚ ਇਕੱਲੀ ਔਰਤ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਸੀ, ਜਿਸ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੋਨਮ ਜੈਨ ਵਿਆਜ ’ਤੇ ਪੈਸੇ ਲੈਣ-ਦੇਣ ਦਾ ਕੰਮ ਕਰਦੀ ਸੀ ਤੇ ਦੋਸ਼ੀ ਤੇ ਉਸ ਦੀ ਮਾਂ ਨੂੰ ਵਿਆਜ ’ਤੇ ਪੈਸੇ ਦਿੱਤੇ ਹੋਏ ਸਨ ਜਿਸ ਦੀਆਂ ਕਈ ਕਿਸ਼ਤਾਂ ਟੁੱਟ ਜਾਣ ਕਾਰਨ ਮ੍ਰਿਤਕ ਨੇ ਦੋਸ਼ੀ ਤੇ ਉਸਦੀ ਮਾਤਾ ਨੂੰ ਮਾੜਾ-ਚੰਗਾ ਬੋਲਿਆ ਸੀ, ਜਿਸ ਕਾਰਨ ਉਸ ਨੇ ਸੋਨਮ ਜੈਨ ਦਾ ਕਤਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਸੰਜੀਵ ਕੁਮਾਰ ਉਰਫ ਕਾਕੂ ਵਾਸੀ 30 ਫੁੱਟੀ ਰੋਡ ਸਲੇਮ ਟਾਬਰੀ ਵਜੋਂ ਹੋਈ ਹੈ, ਜੋ ਕਿ ਸਲੇਮ ਟਾਬਰੀ 30 ਫੁੱਟੀ ਰੋਡ ਅਮਨ ਨਗਰ ਵਿਖੇ ਇੱਕ ਕਿਰਾਏ ਦੇ ਮਕਾਨ ’ਚ ਆਪਣੇ ਮਾਂ-ਬਾਪ, ਪਤਨੀ ਤੇ 3 ਬੇਟੀਆਂ ਨਾਲ ਕਿਰਾਏ ’ਤੇ ਰਹਿ ਰਿਹਾ ਸੀ। ਇਹ ਇਕ ਪ੍ਰਾਈਵੇਟ ਏਸੀ ਮਕੈਨਿਕ ਵਜੋਂ ਕੰਮ ਕਰਦਾ ਸੀ ਤੇ ਕੰਮ ਨਾ ਹੋਣ ਕਾਰਨ ਉਸ ਵੱਲੋਂ ਵਿਆਜ ’ਤੇ ਲਏ ਪੈਸੇ ਦੀਆਂ ਕਈ ਕਿਸ਼ਤਾਂ ਟੁੱਟ ਗਈਆਂ ਸਨ ਤੇ ਮ੍ਰਿਤਕ ਸੋਨਮ ਜੈਨ ਉਸ ਨੂੰ ਪੈਸੇ ਦੇਣ ਲਈ ਮਾੜਾ ਚੰਗਾ ਬੋਲ ਕੇ ਤੰਗ-ਪਰੇਸ਼ਾਨ ਕਰ ਰਹੀ ਸੀ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੱਕਿਆ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੁਣ ਤੱਕ ਉਸ ਨੇ ਆਪਣੇ ਘਰ ’ਚ ਵੀ ਕਿਸੇ ਨੂੰ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ। ਦੂਜੇ ਪਾਸੇ ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਦੋਸ਼ੀ ਸੰਜੀਵ ਕੁਮਾਰ ਉਰਫ ਕਾਕੂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਾ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਦੋਸ਼ੀ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button