Punjab

ਓਵਰਲੋਡ ਟਰੱਕ ਪਲਟਿਆ, ਇੱਕ ਵਿਅਕਤੀ ਦੀ ਮੌਤ ਤੇ ਦੋ ਜ਼ਖਮੀ

ਪਟਿਆਲਾ, 3 ਦਸੰਬਰ : ਪਟਿਆਲਾ ਤੋਂ ਸਮਾਣਾ-ਪਾਤੜਾਂ ਰੋਡ ‘ਤੇ ਸਥਿਤ ਪਿੰਡ ਕਕਰਾਲਾ ਦੇ ਨੇੜੇ ਇੱਕ ਓਵਰਲੋਡ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਟਰੱਕ ਦੀ ਲਪੇਟ ਵਿੱਚ ਦੋ ਗੱਡੀਆਂ ਆ ਗਈਆਂ, ਜਿਸ ਵਿੱਚ 60 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ ਅਤੇ ਘਟਨਾ ਦਾ ਕਾਰਨ ਟਰੱਕ ਦੇ ਪਹੀਏ ਟੁੱਟਣਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਪਾਤੜਾਂ ਦੇ ਨੇੜੇ ਪਿੰਡ ਦੁਗਾਲ ਦਾ ਰਹਿਣ ਵਾਲਾ ਹੈ।

Related Articles

Leave a Reply

Your email address will not be published. Required fields are marked *

Back to top button