Punjab

ਐਮਰਜੈਂਸੀ ਬ੍ਰੇਕ ਲਗਾ ਰੋਕਣਾ ਪਿਆ ਜਹਾਜ਼

ਸ਼ਿਮਲਾ, 24 ਮਾਰਚ- ਸ਼ਿਮਲਾ ਦੇ ਜੁੱਬਰਹੱਟੀ ਹਵਾਈ ਅੱਡੇ ’ਤੇ ਅੱਜ ਸਵੇਰੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਿੱਲੀ ਤੋਂ ਸ਼ਿਮਲਾ ਆ ਰਹੇ ਅਲਾਇੰਸ ਏਅਰ ਦੇ ਏ.ਟੀ.ਆਰ. ਜਹਾਜ਼ ਨੂੰ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ। ਜਹਾਜ਼ ਨੂੰ ਰਨਵੇਅ ਦੇ ਅੱਧੇ ਹਿੱਸੇ ’ਤੇ ਹੀ ਉਤਾਰਿਆ ਗਿਆ ਸੀ। ਜਹਾਜ਼ ਵਿਚ ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਡੀ.ਜੀ.ਪੀ. ਡਾ. ਅਤੁਲ ਵਰਮਾ ਸਵਾਰ ਸਨ। ਦੋਵੇਂ ਦਿੱਲੀ ਤੋਂ ਸ਼ਿਮਲਾ ਵਾਪਸ ਆ ਰਹੇ ਸਨ। ਏਅਰਲਾਈਨ ਨੇ ਐਮਰਜੈਂਸੀ ਬ੍ਰੇਕ ਲਗਾਉਣ ਤੋਂ ਪਹਿਲਾਂ ਯਾਤਰੀਆਂ ਨੂੰ ਸੁਚੇਤ ਕਰ ਦਿੱਤਾ ਸੀ। ਇਸ ਨਾਲ ਜਹਾਜ਼ ਵਿਚ ਮੌਜੂਦ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਬ੍ਰੇਕਾਂ ਦੀ ਵਰਤੋਂ ਕਰਨੀ ਪਈ। ਇਸ ਕਾਰਨ ਸ਼ਿਮਲਾ ਤੋਂ ਧਰਮਸ਼ਾਲਾ ਜਾਣ ਵਾਲੀ ਉਡਾਣ ਵੀ ਰੱਦ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button