
ਫਿਰੋਜ਼ਪੁਰ, 19 ਫਰਵਰੀ (ਬਾਲ ਕਿਸ਼ਨ): ਫਿਰੋਜ਼ਪੁਰ ਦੇ ਗਰਗ ਡਿਸਟ੍ਰੀਬਿਊਟਰ ਦੇ ਬਾਹਰੋਂ ਇਕ ਵਿਅਕਤੀ ਦੀ ਐਕਟਿਵਾ ਸਕੂਟਰ ਚੋਰੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ 303 (2) ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਜੇ ਮੋਂਗਾ ਪੁੱਤਰ ਸਤਪਾਲ ਮੋਂਗਾ ਵਾਸੀ ਮਕਾਨ ਨੰਬਰ 396 ਹਾਊਸਿੰਗ ਬੋਰਡ ਕਾਲੋਨੀ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਜਾਣਕਰ ਗਰਗ ਡਿਸਟ੍ਰੀਬਿਊਟਰ ’ਤੇ ਕੰਮ ਗਿਆ ਸੀ ਤੇ ਆਪਣੀ ਐਕਟਿਵਾ ਸਕੂਟਰ ਨੰਬਰ ਪੀਬੀ 05 ਏਈ 9827 ਬਾਹਰ ਖੜਾ ਕੀਤਾ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



