
ਚੰਡੀਗੜ੍ਹ, 12 ਫਰਵਰੀ- ਚੰਡੀਗੜ੍ਹ ’ਚ ਕਿਸਾਨ ਭਵਨ ਵਿਖੇ ਏਕਤਾ ਵਾਰਤਾ ਲਈ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ, ਜਿਨ੍ਹਾਂ ਵਿਚ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰਾਮਿੰਦਰ ਸਿੰਘ ਪਟਿਆਲਾ ਸ਼ਾਮਿਲ ਹਨ, ਪਹੁੰਚ ਗਏ ਹਨ, ਜੋ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨਾਲ ਏਕਤਾ ਵਾਰਤਾ ’ਤੇ ਅੱਗੋਂ ਗੱਲ ਕਰਨਗੇ।



