Punjab

ਇੰਸਪੈਕਟਰ ਮਨਜੀਤ ਸਿੰਘ ਡੀ ਜੀ ਪੀ ਕਾਮਨਡੇਸ਼ਨ (ਤਾਰੀਫ਼) ਡਿਸਕ ਨਾਲ ਸਨਮਾਨਿਤ

ਮਮਦੋਟ, 5 ਜਨਵਰੀ ਜਨਵਰੀ- ਇੰਸਪੈਕਟਰ ਮਨਜੀਤ ਸਿੰਘ ਕਚੂਰਾ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਵਧੀਆਂ ਸੇਵਾਵਾਂ ਦੇਣ ਬਦਲੇ ਮਾਨਯੋਗ ਡੀ ਜੀ ਪੀ ਗੌਰਵ ਯਾਦਵ ਵੱਲੋਂ ਡੀ ਜੀ ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਮਨਜੀਤ ਸਿੰਘ ਕਚੂਰਾ ਇਸ ਸਮੇਂ ਥਾਣਾ ਸਾਈਬਰ ਕ੍ਰਾਇਮ ਫਾਜ਼ਿਲਕਾ ਵਿਖੇ ਬਤੌਰ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਹੇ ਹਨ।
ਇਸ ਮੌਕੇ ਤੇ ਐੱਸ ਐੱਸ ਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਵੱਲੋਂ ਉਹਨਾਂ ਨੂੰ ਡੀ ਜੀ ਪੀ ਡਿਸਕ ਲਗਾ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਤੇ ਇੰਸਪੈਕਟਰ ਮਨਜੀਤ ਸਿੰਘ ਕਚੂਰਾ ਨੇ ਮਾਨਯੋਗ ਡੀ ਜੀ ਪੀ ਸਾਹਿਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਮਾਨ ਮਹਿਸੂਸ ਹੋ ਰਿਹਾ ਹੈ ਕਿ ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਡੀ ਜੀ ਪੀ ਸਾਹਿਬ ਵੱਲੋਂ ਡੀ ਜੀ ਪੀ ਡਿਸਕ ਨਾਲ ਨਿਵਾਜਿਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਅਪਰਾਧੀਆਂ ਨੂੰ ਨੱਥ ਪਾਉਣ ਲਈ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਜੋ ਉਹਨਾਂ ਦੀ ਡਿਊਟੀ ਥਾਣਾ ਸਾਈਬਰ ਕ੍ਰਾਈਮ ਵਿੱਚ ਲਗਾਈ ਗਈ ਹੈ, ਉਹ ਇਸ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਲੋਕਾਂ ਨੂੰ ਵਧੀਆਂ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਨਯੋਗ ਐੱਸ ਐੱਸ ਪੀ ਫਾਜ਼ਿਲਕਾ ਵੱਲੋਂ ਉਹਨਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ ਅਤੇ ਭਵਿੱਖ ਵਿੱਚ ਹੋਰ ਵਧੀਆਂ ਕਾਰਗੁਜਾਰੀ ਦੀ ਉਮੀਦ ਜਤਾਈ ਗਈ।ਇਸ ਮੌਕੇ ਤੇ ਇੰਸਪੈਕਟਰ ਮਨਜੀਤ ਸਿੰਘ ਕਚੂਰਾ ਨੂੰ ਉਹਨਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਪੱਤਰਕਾਰ ਤੇ ਲੇਖਕ ਬਲਜੀਤ ਸਿੰਘ ਕਚੂਰਾ, ਮਾਸਟਰ ਅਮਰਜੀਤ ਸਿੰਘ ਵਾਰਵਲ, ਕਲਰਕ ਜਸਵਿੰਦਰ ਸਿੰਘ ਵਾਰਵਲ, ਸੁਰਿੰਦਰ ਸਿੰਘ ਸਵਨਾ, ਕਾਂਸਟੇਬਲ ਰਵਿੰਦਰ ਸਿੰਘ ਵਾਰਵਲ, ਮਾਸਟਰ ਗੁਰਦੀਪ ਸਿੰਘ ਕਰਨਾਵਲ, ਹਰਪ੍ਰੀਤ ਸਿੰਘ ਕਚੂਰਾ, ਪ੍ਰੇਮਜੀਤ ਸਿੰਘ ਵਾਰਵਲ ਆਦਿ ਵੱਲੋਂ ਉਹਨਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Related Articles

Leave a Reply

Your email address will not be published. Required fields are marked *

Back to top button