“ਇਹ ਸਿਰਫ਼ ਅਹੁਦਾ ਨਹੀਂ, ਇਹ ਕਿਸਾਨਾਂ ਦੀਆਂ ਉਮੀਦਾਂ ਦਾ ਭਾਰ ਹੈ” ਜਿਸ ਉਪਰ ਹਰ ਹਾਲਤ ਵਿੱਚ ਉਤਰਾਗਾਂ ਖਰਾ :- ਚੇਅਰਮੈਨ ਕਟੋਰਾ
ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕਟੋਰਾ ਨੇ ਨਵੀਂ ਜ਼ਿੰਮੇਵਾਰੀ ਮਿਲਣ 'ਤੇ ਕੀਤਾ ਧੰਨਵਾਦ ਅਤੇ ਦਿੱਤਾ ਵਚਨ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 5 ਅਗਸਤ : ਆਮ ਆਦਮੀ ਪਾਰਟੀ ਨੇ ਕਿਸਾਨ ਵਰਗ ਚ ਆਪਣੀ ਪਕੜ ਨੂੰ ਹੋਰ ਮਜਬੂਤ ਕਰਨ ਲਈ ਅਤੇ ਉਹਨਾਂ ਦੀ ਆਵਾਜ਼ ਸੁਣ ਲੋੜੀਦੇ ਕਦਮ ਚੁੱਕਣ ਲਈ, ਸਮਸਿਆਵਾਂ ਦੇ ਹੱਲ ਕਰਨ ਅਤੇ ਕਿਸਾਨਾਂ ਦੇ ਹਿੱਤ ਚ ਲਾਭਕਾਰੀ ਯੋਜਨਾਵਾਂ ਬਣਾਉਣ ਤੇ ਮੰਤਵ ਨੂੰ ਮੁੱਖ ਰੱਖਦੇ ਹੋਏ, ਪੰਜਾਬ ਅੰਦਰ ਜਿਲਾ ਪੱਧਰ ਤੇ ਕਿਸਾਨ ਵਿੰਗ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ । ਜਿਸ ਤਹਿਤ ਫਿਰੋਜਪੁਰ ਜਿਲ੍ਹੇ ਦੇ ਸਿਰ ਕੱਢ ਹਿੰਮਤੀ ਅਤੇ ਮਿਹਨਤੀ ਨੌਜਵਾਨ ਬਲਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਨੂੰ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਕਟੋਰਾ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਅਣਥੱਕ ਸੇਵਾਵਾਂ ਅਤੇ ਸਮਾਜ ਵਿੱਚ ਸਾਫ ਸੁਥਰੀ ਪਹਿਚਾਣ, ਮਿਹਨਤੀ ਕਿਸਾਨ ਅਤੇ ਬਹੁਤ ਹੀ ਮਿਲਾਪੜੇ ਸੁਭਾਅ ਨੂੰ ਮੁੱਖ ਰੱਖਦੇ ਹੋਏ ਜਿਲੇ ਦੀ ਜਿੰਮੇਵਾਰੀ ਸੌਂਪੀ ਹੈ । ਜਿਸ ਦਾ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਪੁਰਜੋਰ ਸਵਾਗਤ ਕੀਤਾ ਜਾ ਰਿਹਾ । ਕਟੋਰਾ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗਿਆ ਹੋਇਆ । ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਤੋਂ ਵਧਾਈਆਂ ਕਬੂਲਦੇ ਹੋਏ ਬਲਰਾਜ ਸਿੰਘ ਕਟੋਰਾ ਦਾ ਕਹਿਣਾ ਹੈ ਕਿ “ਇਹ ਸਿਰਫ਼ ਅਹੁਦਾ ਨਹੀਂ, ਇਹ ਕਿਸਾਨਾਂ ਦੀਆਂ ਉਮੀਦਾਂ ਦਾ ਭਾਰ ਹੈ” ਜਿਸ ਉਪਰ ਹਰ ਹਾਲਤ ਵਿੱਚ ਖਰਾ ਉਤਰਾਗਾਂ । ਕਿਸਾਨਾਂ ਦੇ ਹਰ ਮਸਲੇ ਅਤੇ ਸਮੱਸਿਆਵਾਂ ਨੂੰ ਪਾਰਟੀ ਹਾਈ ਕਮਾਂਡ ਕੋਲ ਲੈ ਕੇ ਜਾਵਾਂਗਾ ਭਲਾ ਉਹ ਲੈਂਡ ਪੋਲਿੰਗ ਯੋਜਨਾ ਜਾਂ ਕੋਈ ਹੋਰ ਪੋਲਸੀ ਕਿਉਂ ਨਾ ਹੋਵੇ ਹਰੇਕ ਦਾ ਹੱਲ ਕਰੇਗੀ ਆਮ ਆਦਮੀ ਪਾਰਟੀ । ਮਿਲੀ ਸੇਵਾ ਤੇ ਬਲਰਾਜ ਸਿੰਘ ਕਟੋਰਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ, ਪੰਜਾਬ ਪ੍ਰਭਾਰੀ ਸ੍ਰੀ ਮਨੀਸ਼ ਸਿਸੋਦੀਆ, ਸ੍ਰੀ ਆਦਿਲ, ਸ੍ਰੀ ਦੀਪਕ ਚੌਹਾਨ ਅਤੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਸਿੱਧੂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਪਿਛਲੇ ਕੰਮਾਂ ਨੂੰ ਸਿਰਾਹੁੰਦਿਆਂ ਮੈਨੂੰ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ। ਮੈਂ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ। ਇਹ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ਅਤੇ ਸੰਘਰਸ਼ਾਂ ਨੂੰ ਅਵਾਜ਼ ਦੇਣ ਦਾ ਇਕ ਵਚਨ ਹੈ। ਮੈਂ ਹਰੇਕ ਮੰਚ ‘ਤੇ ਕਿਸਾਨਾਂ ਦੀ ਭਲਾਈ ਲਈ ਆਪਣੀ ਪੂਰੀ ਸ਼ਕਤੀ ਲਗਾਵਾਂਗਾ।



