ਆਸ਼ੂ ਮੋਂਗਾ ਕਤਲਕਾਂਡ ‘ਚ ਲੋੜੀਂਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਆਹਮੋ-ਸਾਹਮਣੇ ਚੱਲੀਆਂ ਗੋਲੀਆਂ, ਮੁਕਾਬਲੇ ਮਗਰੋਂ ਗ੍ਰਿਫ਼ਤਾਰ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ
ਫਿਰੋਜ਼ਪੁਰ, 7 ਜੂਨ : ਸਥਾਨਕ ਮੱਖੂ ਗੇਟ ਨੇੜੇ ਵੀਰਵਾਰ ਸ਼ਾਮ ਨੂੰ ਮਾਰੇ ਗਏ ਆਸ਼ੂ ਮੋਂਗਾ ਕਤਲਕਾਂਡ ਵਿਚ ਲੋੜੀਂਦੇ 3 ਬਦਮਾਸ਼ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਆਹਮੋ-ਸਾਹਮਣੇ ਚੱਲੀਆਂ ਗੋਲੀਆਂ ਵਿਚ ਜ਼ਖ਼ਮੀ ਹੋ ਗਏ । ਸੰਖੇਪ ਮੁਕਾਬਲੇ ਮਗਰੋਂ ਪੁਲਿਸ ਵੱਲੋਂ ਤਿੰਨਾਂ ਜ਼ਖ਼ਮੀ ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮੁਕਾਬਲੇ ਦਾ ਪਤਾ ਲੱਗਦਾ ਸੀ ਡੀਆਈਜੀ ਫਿਰੋਜ਼ਪੁਰ ਹਰਮਨਬੀਰ ਸਿੰਘ ਗਿੱਲ ਤੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਆਈਜੀ ਗਿੱਲ ਨੇ ਦੱਸਿਆ ਕਿ ਕਤਲਕਾਂਡ ਤੋਂ ਬਾਅਦ ਹੀ ਪੁਲਿਸ ਨੇ ਕਈ ਟੀਮਾਂ ਤਿਆਰ ਕਰਕੇ ਬਦਮਾਸ਼ਾਂ ਦੇ ਪਿੱਛੇ ਲਗਾਈਆਂ ਹੋਈਆਂ ਸਨ। ਇਸ ਦੌਰਾਨ ਥਾਣਾ ਘੱਲ ਖੁਰਦ ਅਧੀਨ ਪੈਂਦੇ ਪਿੰਡ ਰੱਤਾ ਖੇੜਾ ਦੇ ਸੇਮ ਨਾਲੇ ਕੋਲ ਪੁਲਿਸ ਵੱਲੋਂ ਇੱਕ ਨਾਕਾ ਲਗਾਇਆ ਗਿਆ ਸੀ। ਦੂਜੇ ਪਾਸਿਓਂ ਕਾਊਂਟਰ ਇੰਟੈਲੀਜੈਂਸ ਅਤੇ ਹੋਰ ਟੀਮਾਂ ਉਨ੍ਹਾਂ ਬਦਮਾਸ਼ਾਂ ਦਾ ਪਿੱਛਾ ਕਰ ਰਹੀਆਂ ਸਨ । ਪੁਲਿਸ ਵੱਲੋਂ ਬਦਮਾਸ਼ਾਂ ਨੂੰ ਰੁਕਣ ਦਾ ਇਸ਼ਾਰਾ ਕੀਤੇ ਜਾਣ ‘ਤੇ ਉਨ੍ਹਾਂ ਪੁਲਿਸ ‘ਤੇ ਫਾਇਰ ਕਰ ਦਿੱਤੇ।



