International

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ; ਹਸਪਤਾਲ ਦਾਖ਼ਲ

ਐਡੀਲੇਡ, 23 ਜੁਲਾਈ : ਆਸਟ੍ਰੇਲੀਆ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਨਸਲੀ ਟਿੱਪਣੀਆਂ ਕੀਤੀਆਂ ਗਈਆਂ ਅਤੇ ਅੱਧ-ਮ੍ਰਿਤ ਹਾਲਤ ਵਿੱਚ ਦਰਦ ਨਾਲ ਤੜਫਦਾ ਛੱਡ ਦਿੱਤਾ ਗਿਆ। ਇਹ ਹੈਰਾਨ ਕਰਨ ਵਾਲੀ ਘਟਨਾ ਆਸਟ੍ਰੇਲੀਆ ਦੇ ਐਡੀਲੇਡ ਤੋਂ ਸਾਹਮਣੇ ਆਈ ਹੈ, ਜਿੱਥੇ ਕਾਰ ਪਾਰਕਿੰਗ ਦੌਰਾਨ ਇਹ ਸਨਸਨੀਖੇਜ਼ ਘਟਨਾ ਦੇਖਣ ਨੂੰ ਮਿਲੀ। ਆਸਟ੍ਰੇਲੀਆ ਟੂਡੇ ਦੇ ਅਨੁਸਾਰ, ਚਰਨਪ੍ਰੀਤ ਸਿੰਘ ਸ਼ਨੀਵਾਰ ਸ਼ਾਮ ਨੂੰ ਆਪਣੀ ਪਤਨੀ ਨਾਲ ਸੈਰ ਕਰਨ ਲਈ ਬਾਹਰ ਗਿਆ ਸੀ। ਰਾਤ 9:22 ਵਜੇ ਦੇ ਕਰੀਬ, ਉਹ ਐਡੀਲੇਡ ਦੇ ਕਿੰਟੋਰ ਐਵੇਨਿਊ ਦੇ ਨੇੜੇ ਤੋਂ ਲੰਘ ਰਿਹਾ ਸੀ ਫਿਰ ਕੁਝ ਲੋਕਾਂ ਨੇ ਉਸ ‘ਤੇ ਭਾਰਤੀ ਹੋਣ ਦਾ ਦੋਸ਼ ਲਗਾ ਕੇ ਹਮਲਾ ਕਰ ਦਿੱਤਾ।

ਚਰਨਪ੍ਰੀਤ ਨੇ ਦੱਸੀ ਆਪਣੀ ਮੁਸ਼ਕਲ

ਚਰਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਉਸ ‘ਤੇ ਨਸਲੀ ਟਿੱਪਣੀਆਂ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਚਰਨਪ੍ਰੀਤ ਦੇ ਅਨੁਸਾਰ,ਉਹ ਸਿਰਫ਼ “ਫੱਕ ਯੂ, ਇੰਡੀਅਨ” ਕਹਿ ਰਹੇ ਸਨ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਥੱਪੜ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਵੀ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਉਦੋਂ ਤੱਕ ਮਾਰਦੇ ਰਹੇ ਜਦੋਂ ਤੱਕ ਮੈਂ ਬੇਹੋਸ਼ ਨਹੀਂ ਹੋ ਗਿਆ। ਚਰਨਪ੍ਰੀਤ ਸਿੰਘ ਕਹਿੰਦਾ ਹੈ, “ਜਦੋਂ ਤੁਹਾਡੇ ਨਾਲ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਤਾਂ ਤੁਹਾਨੂੰ ਆਪਣੇ ਦੇਸ਼ ਵਾਪਸ ਜਾਣ ਦਾ ਮਨ ਕਰਦਾ ਹੈ। ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ ਪਰ ਤੁਸੀਂ ਆਪਣਾ ਰੰਗ ਨਹੀਂ ਬਦਲ ਸਕਦੇ।

Related Articles

Leave a Reply

Your email address will not be published. Required fields are marked *

Back to top button