Punjab

ਆਸਟ੍ਰੇਲੀਆਈ ਸੈਲਾਨੀ ਨਾਲ ਕੁੱਟਮਾਰ ਤੇ ਲੁੱਟ ਕਰਨ ਵਾਲੇ ਦੋ ਹੋਰ ਕਾਬੂ, ਗਿਰੋਹ ਦਾ ਮੁਖੀ ਅਜੇ ਵੀ ਫਰਾਰ

ਰੂਪਨਗਰ, 12 ਅਪ੍ਰੈਲ-ਆਸਟ੍ਰੇਲੀਆਈ ਸੈਲਾਨੀ ਨਾਲ ਕੁੱਟਮਾਰ ਅਤੇ ਲੁੱਟ-ਖੋਹ ਦੇ ਮਾਮਾਲੇ ਵਿਚ ਰੇਲਵੇ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 7 ਅਪ੍ਰੈਲ 2025 ਦੇਰ ਰਾਤ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ ਬਾਹਰ ਆਉਂਦੇ ਸਮੇਂ ਇੱਕ ਆਸਟ੍ਰੇਲੀਆਈ ਸੈਲਾਨੀ ਨਾਲ ਕੁੱਟਮਾਰ ਅਤੇ ਲੁੱਟ-ਖੋਹ ਕੀਤੀ ਸੀ। ਹੁਣ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਮੁਖੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਹੁਣ ਤੱਕ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਜਿਨ੍ਹਾਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿਚ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਹਿੰਦਲੀ ਕਲਾਂ, ਥਾਣਾ ਆਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਅਤੇ ਰਜਿੰਦਰ ਸਿੰਘ ਉਰਫ਼ ਰਿੰਮਾ ਵਾਸੀ ਨਵੀਂ ਆਬਾਦੀ ਸ਼ਾਮਲ ਹਨ। ਸ੍ਰੀ ਆਨੰਦਪੁਰ ਸਾਹਿਬ ਅਤੇ ਰੂਪਨਗਰ ਰੇਲਵੇ ਚੌਕੀ ਦੇ ਇੰਚਾਰਜ ਏਐਸਆਈ ਸੁਗਰੀਵ ਚੰਦ ਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਸੈਟਿੰਗ ਲਾਈਨ ਰੇਲਵੇ ਯਾਰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਲੁਟੇਰਾ ਗਿਰੋਹ ਦੇ ਮੁੱਖ ਆਗੂ ਸੁਰਿੰਦਰ ਸਿੰਘ ਉਰਫ਼ ਛਿੰਦਾ ਨੂੰ ਜਲਦੀ ਹੀ ਪੁਲਿਸ ਗ੍ਰਿਫ਼ਤਾਰ ਕਰ ਲਵੇਗੀਆਸਟ੍ਰੇਲੀਆਈ ਨਾਗਰਿਕ ਕਾਹ ਕਿਨ ਪੁੱਤਰਾ ਚਿਊਂਗ 3 ਮਾਰਚ ਤੋਂ ਭਾਰਤ ਯਾਤਰਾ ਲਈ ਆਇਆ ਹੋਇਆ ਸੀ। ਆਸਟ੍ਰੇਲੀਆਈ ਨੌਜਵਾਨ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ, ਉਹ 7 ਅਪ੍ਰੈਲ ਨੂੰ ਰਾਤ 8.30 ਵਜੇ ਦੇ ਕਰੀਬ ਰੇਲਗੱਡੀ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਪਹੁੰਚਿਆ ਅਤੇ ਰੇਲਗੱਡੀ ਤੋਂ ਉਤਰਨ ਤੋਂ ਬਾਅਦ, ਜਦੋਂ ਉਹ ਮੁੱਖ ਸੜਕ ਰਾਹੀਂ ਰੇਲਵੇ ਸਟੇਸ਼ਨ ਤੋਂ ਸ਼ਹਿਰ ਵੱਲ ਆ ਰਿਹਾ ਸੀ, ਤਾਂ ਲੱਗਭਗੱ ਦਸ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ ਅਤੇ ਉਸ ਦਾ ਪਾਸਪੋਰਟ, ਮੋਬਾਈਲ ਫੋਨ, ਈਅਰਪੈਡ ਅਤੇ ਵੱਡੀ ਮਾਤਰਾ ਵਿੱਚ ਨਕਦੀ ਸਮੇਤ ਸਮਾਨ ਖੋਹ ਲਿਆ ਅਤੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ, ਉਸ ਨੂੰ ਮੌਕੇ ’ਤੇ ਸੁੱਟ ਦਿੱਤਾ ਅਤੇ ਭੱਜ ਗਏ। ਜ਼ਖਮੀ ਆਸਟ੍ਰੇਲੀਆਈ ਨੌਜਵਾਨ ਵੱਲੋਂ ਦਿੱਤੇ ਗਏ ਵੇਰਵੇ ਦੇ ਆਧਾਰ ’ਤੇ, ਰੇਲਵੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਦਸ ਮੁਲਜ਼ਮਾਂ ’ਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਦੋ ਬਿਹਾਰ ਤੋਂ, ਇੱਕ ਉੱਤਰ ਪ੍ਰਦੇਸ਼ ਤੋਂ ਅਤੇ ਇੱਕ ਨੇਪਾਲ ਤੋਂ ਹੈ ਅਤੇ ਇਨ੍ਹਾਂ ’ਚੋਂ ਕਿਸੇ ਕੋਲ ਵੀ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਹੀਂ ਹੈ। ਦੋਸ਼ੀ ਰੋਜ਼ਾਨਾ ਰੇਲਗੱਡੀ ਰਾਹੀਂ ਯਾਤਰਾ ਕਰਦਾ ਹੈ, ਕਦੇ ਇੱਕ ਸ਼ਹਿਰ ਅਤੇ ਕਦੇ ਦੂਜੇ ਸ਼ਹਿਰਰਸਤੇ ਵਿੱਚ ਜਿਸ ਕਿਸੇ ਨੂੰ ਵੀ ਉਹ ਇਕੱਲਾ ਦੇਖਦੇ ਹਨ, ਉਸ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿਚ ਜ਼ਿਲ੍ਹਾ ਮੋਹਾਲੀ ਦੇ ਕੁੰਭੜਾ ਦੇ ਕਪਿਲ ਮਹਿਰੋਲਾ, ਕਾਠਮੰਡੂ (ਨੇਪਾਲ) ਦੇ ਜਾਪਾ ਪਿੰਡ ਦਾ ਸੋਹਨ ਕੁਮਾਰ ਉਰਫ਼ ਲੰਬੂ, ਮਧੂਬਨੀ ਜ਼ਿਲ੍ਹੇ (ਬਿਹਾਰ) ਦੇ ਪਿੰਡ ਕੁਲਰਕੱਟਾ ਦਾ ਰਾਮ ਕੁਮਾਰ ਉਰਫ਼ ਬਬਲੂ, ਪੂਰਨੀਆ ਜ਼ਿਲ੍ਹੇ (ਬਿਹਾਰ) ਦੇ ਪਿੰਡ ਰਸਦਮਪੁਰ ਦਾ ਤ੍ਰਿਸ਼ੂਲ ਕੁਮਾਰ ਸ਼ਾਮਲ ਹਨ। ਜੀਪੀਐਸ ਟਰੈਕਰਾਂ ਕਾਰਨ ਮੁਲਜ਼ਮ ਜਲਦੀ ਫੜੇ ਗਏ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਆਸਟ੍ਰੇਲੀਆਈ ਸੈਲਾਨੀ ਦੇ ਸਾਮਾਨ ਵਿਚ ਲੱਗੇ ਜੀਪੀਐਸ ਟਰੈਕ ਦੀ ਮਦਦ ਨਾਲ, ਪੁਲਿਸ ਨੂੰ ਮੁਲਜ਼ਮ ਤੱਕ ਪਹੁੰਚਣ ਵਿਚ ਸਿਰਫ ਕੁਝ ਘੰਟੇ ਲੱਗੇਮੁਲਜ਼ਮਾਂ ਨੂੰ ਰੂਪਨਗਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਦੇ ਪੁਲਿਸ ਰਿਮਾਂਡ ਨੂੰ ਵਧਾਉਣ ਦੀ ਮੰਗ ਕਰਦੇ ਹੋਏ, ਪੁਲਿਸ ਨੇ ਕਿਹਾ ਕਿ ਇਸ ਗਿਰੋਹ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੁਆਰਾ ਪਹਿਲਾਂ ਕੀਤੇ ਗਏ ਅਪਰਾਧਾਂ ਬਾਰੇ ਜਾਣਕਾਰੀ ਅਜੇ ਪ੍ਰਾਪਤ ਨਹੀਂ ਹੋਈ ਹੈ। ਅਦਾਲਤ ਨੇ ਮੁਲਜ਼ਮਾਂ ਦਾ 15 ਅਪ੍ਰੈਲ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button