
ਵਿਆਨਾ (ਆਸਟਰੀਆ), 5 ਜਨਵਰੀ – ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੇ ਘੋਸ਼ਣਾ ਕੀਤੀ ਹੈ ਕਿ ਉਹ “ਆਉਣ ਵਾਲੇ ਦਿਨਾਂ ਵਿਚ” ਅਸਤੀਫ਼ਾ ਦੇ ਦੇਣਗੇ ਕਿਉਂਕਿ ਦੇਸ਼ ਦੀਆਂ ਸਭ ਤੋਂ ਵੱਡੀਆਂ ਕੇਂਦਰਵਾਦੀ ਪਾਰਟੀਆਂ ਦਰਮਿਆਨ ਸੱਜੇ ਪੱਖੀ ਫਰੀਡਮ ਪਾਰਟੀ (ਐਫ.ਪੀ.ਓ.) ਤੋਂ ਬਿਨਾਂ ਸਰਕਾਰ ਬਣਾਉਣ ਬਾਰੇ ਗੱਲਬਾਤ ਅਸਫ਼ਲ ਹੋ ਗਈ ਹੈ।



