Punjab

ਆਰਟ ਆਫ਼ ਲਿਵਿੰਗ ਮੋਗਾ ਵੱਲੋਂ ਤਿੰਨ ਦਿਨਾਂ ਦਾ ‘ਸਹਿਜ ਸਮਾਧੀ ਧਿਆਨ ਕੋਰਸ’ ਸਫਲਤਾਪੂਰਵਕ ਸੰਪੰਨ

ਮੋਗਾ, 7 ਜੂਨ : ਮੋਗਾ ਆਰਟ ਆਫ਼ ਲਿਵਿੰਗ ਮੋਗਾ ਵੱਲੋਂ 6 ਜੂਨ ਤੋਂ 8 ਜੂਨ ਤੱਕ ਤਿੰਨ ਦਿਨਾਂ ਦਾ ਸਹਿਜ ਸਮਾਧੀ ਧਿਆਨ ਕੋਰਸ ਗਣੇਸ਼ਾ ਹਾਲ ਪ੍ਰਤਾਪ ਰੋਡ ਮੋਗਾ ਵਿਖੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਆਯੋਜਿਤ ਕੀਤਾ ਗਿਆ। ਇਹ ਕੋਰਸ ਲੁਧਿਆਣਾ ਤੋਂ ਆਈ ਹੋਈ ਆਰਟ ਆਫ਼ ਲਿਵਿੰਗ ਦੀ ਸੀਨੀਅਰ ਧਿਆਨ ਅਧਿਆਪਕਾ ਸੁਨੇਨਾ ਚੌਧਰੀ ਦੀ ਅਗਵਾਈ ਵਿਚ ਕਰਵਾਇਆ ਗਿਆ। ਸੁਨੇਨਾ ਚੌਧਰੀ ਨੇ ‘ਸਹਿਜ ਸਮਾਧੀ’ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਸਹਿਜ’ ਇਕ ਸੰਸਕ੍ਰਿਤ ਸ਼ਬਦ ਹੈ ਜਿਸਦਾ ਅਰਥ ਹੈ ‘ਸਵਭਾਵਿਕ’ ਅਤੇ ‘ਸਮਾਧੀ’ ਇਕ ਗੰਭੀਰ, ਆਨੰਦਮਈ ਤੇ ਧਿਆਨਮਈ ਅਵਸਥਾ ਹੁੰਦੀ ਹੈ। ਇਹ ਕੋਰਸ ਇਕ ਐਸਾ ਸਧਾਰਨ ਪਰ ਪ੍ਰਭਾਵਸ਼ਾਲੀ ਢੰਗ ਸਿਖਾਉਂਦਾ ਹੈ, ਜਿਸ ਰਾਹੀਂ ਵਿਅਕਤੀ ਆਪਣੇ ਮਨ ਨੂੰ ਸ਼ਾਂਤ, ਸਤਤ ਉਰਜਾਵਾਨ ਅਤੇ ਹੋਰ ਵੀ ਵਧੇਰੇ ਜਾਗਰੂਕ ਰੱਖ ਸਕਦਾ ਹੈ। ਸਹਿਜ ਸਮਾਧੀ ਧਿਆਨ ਤਕਨੀਕ ਦੇ ਨਿਯਮਤ ਅਭਿਆਸ ਰਾਹੀਂ ਮਨੋਵਿਗਿਆਨਕ ਤਣਾਅ ਅਤੇ ਦਿਨਚਰੀ ਦੌਰਾਨ ਆਉਣ ਵਾਲੀਆਂ ਥਕਾਵਟਾਂ ਤੋਂ ਨਿਜਾਤ ਮਿਲ ਸਕਦੀ ਹੈ। ਇਸ ਕੋਰਸ ਵਿਚ ਯੋਗਿਕ ਅਭਿਆਸ ਵੀ ਕਰਵਾਏ ਗਏ, ਜਿਸ ਦੀ ਜ਼ਿੰਮੇਵਾਰੀ ਆਰਟ ਆਫ਼ ਲਿਵਿੰਗ ਮੋਗਾ ਦੇ ਸਥਾਨਕ ਅਧਿਆਪਕ ਰਾਕੇਸ਼ ਬਾਂਸਲ ਅਤੇ ਰਾਜੀਵ ਸ਼ਰਮਾ ਨੇ ਨਿਭਾਈ। ਕੋਰਸ ਵਿਚ ਮੋਗਾ ਅਤੇ ਨੇੜਲੇ ਇਲਾਕਿਆਂ ਤੋਂ ਕਈ ਸਾਧਕਾਂ ਨੇ ਭਾਗ ਲਿਆ। ਸ਼ਾਮਿਲ ਹੋਣ ਵਾਲਿਆਂ ਵਿਚ ਐੱਸਕੇ ਬਾਂਸਲ, ਭਾਰਤ, ਨਿਸ਼ਾਂਤ, ਪੁਨੀਤ, ਪਾਵਨੀ ਸ਼ਰਮਾ, ਪਲਕ, ਤਨਿਸ਼, ਅੰਜਲੀ ਸੂਦ, ਨੇਹਾ ਆਦਿ ਸਾਧਕਾਂ ਦੇ ਨਾਂ ਸ਼ਾਮਿਲ ਹਨ। ਹਰੇਕ ਨੇ ਇਸ ਕੋਰਸ ਦੁਆਰਾ ਪ੍ਰਾਪਤ ਹੋਏ ਅਨੁਭਵ ਨੂੰ ਬੜੀ ਪ੍ਰੇਰਣਾਦਾਇਕ ਤੇ ਆਤਮਿਕ ਤੌਰ ਤੇ ਉਤਸ਼ਾਹਵਰਧਕ ਦੱਸਿਆ। ਇਹ ਕੋਰਸ ਆਰਟ ਆਫ਼ ਲਿਵਿੰਗ ਦੇ ਮੂਲ ਉਦੇਸ਼ ਤਣਾਅ ਰਹਿਤ ਅਤੇ ਹਿੰਸਾ ਰਹਿਤ ਸਮਾਜ ਵੱਲ ਇਕ ਹੋਰ ਮਜ਼ਬੂਤ ਕਦਮ ਸਾਬਤ ਹੋਇਆ।

Related Articles

Leave a Reply

Your email address will not be published. Required fields are marked *

Back to top button