
ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ
ਫ਼ਿਰੋਜ਼ਪੁਰ, 2 ਅਪ੍ਰੈਲ- ਮਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਮਨਰੇਗਾ ਮਜ਼ਦੂਰਾਂ ਦੀ ਕੋਈ ਸੁਣਵਾਈ ਨਾ ਹੋਣ ’ਤੇ ਅੱਜ ਰੋਸ ਵਜੋਂ ਲੋਕ ਅਧਿਕਾਰ ਲਹਿਰ ਤੇ ਸਮੂਹ ਮਜ਼ਦੂਰ ਵੈੱਲਫੇਅਰ ਸਭਾ ਦੇ ਪ੍ਰਧਾਨ ਪੱਗਾ ਸਿੰਘ ਦੀ ਅਗਵਾਈ ਹੇਠ ਮਨਰੇਗਾ ਵਰਕਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਫ਼ਿਰੋਜ਼ਪੁਰ ਸ਼ਹਿਰ ਸਾਹਮਣੇ ਰੋਸ਼ ਧਰਨਾ ਲਗਾ ਕੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਬੱਗਾ ਸਿੰਘ ਨੇ ਕਿਹਾ ਕਿ ਮਕਾਨ ਦੇ ਟਾਇਲ, ਬੱੱਤੇ ਅਤੇ ਲੈਟਰੀਨ, ਬਾਥਰੂਮ, ਕੈਟਲ, ਸ਼ੈੱਡ ਅਤੇ ਮਕਾਨ ਦੀ ਟੁੱਟੇ ਦੀ ਮੁਰੰਮਤ ਦਾ ਸਰਵੇ ਚੱਲ ਰਿਹਾ ਹੈ, ਪਰ ਉਹ ਲੋੜਵੰਦ ਲੋਕਾਂ ਨੂੰ ਲਾਭ ਨਹੀਂ ਮਿਲ ਪਾ ਰਿਹਾ, ਸਗੋਂ ਸਿਫਾਰਸ਼ੀ ਅਤੇ ਆਯੋਗ ਲੋਕਾਂ ਨੂੰ ਨਜਾਇਜ਼ ਤੌਰ ’ਤੇ ਲਾਭ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਕਰੋੜਾਂ ਰੁਪਏ ਦਾ ਘਪਲਾ ਅਤੇ ਫਰਜ਼ੀਵਾੜਾ ਕੀਤਾ ਜਾ ਰਿਹਾ ਹੈ। ਮਨਰੇਗਾ ਮਜ਼ਦੂਰਾਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਉਹ ਆਪਣੀ ਹੱਕੀ ਮੰਗਾਂ ਦੀ ਪੂਰਤੀ ਲਈ ਸਵੇਰ 10 ਵਜੇ ਤੋਂ ਧਰਨੇ ਉੱਪਰ ਬੈਠੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਨਾ ਹੀ ਏ.ਡੀ.ਸੀ ਵੱਲੋਂ ਉਨ੍ਹਾਂ ਦਾ ਮੰਗ ਪੱਤਰ ਲਿਆ ਜਾ ਰਿਹਾ, ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ। ਮੰਗ ਪੱਤਰ ਨਾਲ ਲੈ ਜਾਣ ’ਤੇ ਗੁੱਸੇ ਵਿੱਚ ਆਏ ਮਨਰੇਗਾ ਮਜ਼ਦੂਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਰੈਲੀ ਕੱਢਦੇ ਹੋਏ ਰੇਲਵੇ ਪੁੱਲ ਜਾਮ ਕਰਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਅਰਥੀ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਲਾਭਪਾਤਰੀ ਸੂਚੀ ਵਿਚ ਦਰਜ ਨਜਾਇਜ਼ ਲੋਕਾਂ ਦੇ ਮਕਾਨਾਂ ਦੀ ਪੜਤਾਲ ਕੀਤੀ ਜਾਵੇ, ਲੋੜਵੰਦ ਵਿਅਕਤੀਆਂ ਦੀ ਜੀਓਟੈਕ ਕਰਵਾਉਣ ਸਮੇਂ ਇੱਕ ਕਮੇਟੀ ਗਠਿਤ ਕੀਤੀ ਜਾਵੇ, ਜਿਸ ਵਿੱਚ ਨੰਬਰਦਾਰ, ਚੌਕੀਦਾਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਮਨਰੇਗਾ ਮੇਟ ਨੂੰ ਸ਼ਾਮਿਲ ਕਰਕੇ ਉਨ੍ਹਾਂ ਦੀ ਫਿਕਸ ਕੀਤੀ ਜਾਵੇ ਤਾਂ ਜੋ ਲੋੜਵੰਦ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਫਾਇਦਾ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਪਿੰਡਾਂ ਅਤੇ ਨਗਰ ਪਾਲਿਕਾ ਤੇ ਨਗਰ ਪੰਚਾਇਤਾਂ ਵਿੱਚ ਕਮੇਟੀ ਬਣਾ ਕੇ ਉਨ੍ਹਾਂ ਦੀ ਜ਼ਿੰੰਮੇਵਾਰੀ ਪੱਕੀ ਕੀਤੀ ਜਾਵੇ ਅਤੇ ਲੋੜਵੰਦ ਵਿਅਕਤੀਆਂ ਦੀ ਸੂਚੀ ਲਾ ਕੇ ਬੁਨਿਆਦੀ ਕਰਵਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਲੋਕਾਂ ਵੱਲੋਂ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ ਅਯੋਗ ਲਾਪਤਰੀਆਂ ਨੂੰ ਸਰਵੇ ਵਿੱਚ ਪਾ ਕੇ ਆਨਲਾਈਨ ਕੀਤਾ ਗਿਆ ਹੈ ਤੇ ਲੋੜਵੰਦ ਲੋਕਾਂ ਨੂੰ ਵਾਂਝਾ ਕੀਤਾ ਗਿਆ ਹੈ, ਇਸ ਇਸ ਲਈ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਦੁਬਾਰਾ ਸਰਵੇ ਕਰਵਾ ਕੇ ਯੋਗ ਲਾਭ ਪੱਤਰੀਆਂ ਨੂੰ ਲਾਭ ਦਿੱਤਾ ਜਾਵੇ ਤੇ ਅਯੋਗ ਲਾਭਪਾਤਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰਧਾਨ ਬੱਗਾ ਸਿੰਘ, ਬਲਵਿੰਦਰ ਸਿੰਘ ਜ਼ਿਲਾ ਪ੍ਰਧਾਨ, ਮਨਜੀਤ ਕੌਰ ਕਾਲਾ ਟਿੱਬਾ ਬਲਾਕ ਪ੍ਰਧਾਨ, ਅਮਰਜੀਤ ਕੌਰ ਰੱਜੀਵਾਲਾ, ਕਿਰਨ ਰਾਣੀ ਬਲਾਕ ਸੈਕਟਰੀ ਮਮਦੋਟ, ਸੁਸ਼ੀਲ ਸੈਕਟਰੀ ਪਿੰਡ ਝੋਕ ਹਰੀ ਹਰ, ਮਨਪ੍ਰੀਤ ਸਿੰਘ ਝੋਕ ਹਰੀ ਹਰ, ਕੁਲਦੀਪ ਸਿੰਘ ਭੱਠਾ ਮਜ਼ਦੂਰ ਜ਼ਿਲ੍ਹਾ ਪ੍ਰਧਾਨ, ਸਵਰਨਾ ਕੌਰ ਸਰਕਲ ਪ੍ਰਧਾਨ ਪਿੰਡ ਖੈਰੇ ਕੇ ਉਤਾੜ, ਬਾਊ ਰਾਮ ਸੀਨੀਅਰ ਆਗੂ, ਬਲਕਾਰ ਸਿੰਘ ਸਰਕਲ ਪ੍ਰਧਾਨ ਪਿੰਡ ਰਹਿਮੇ ਕੇ ਉਤਾੜ, ਸਵਰਨਾ ਰਾਣੀ ਸਰਕਲ ਪ੍ਰਧਾਨ ਪਿੰਡ ਰਾਣਾ ਪੰਜ ਗਰਾਈ, ਮਨਜੀਤ ਕੌਰ, ਅਮਰਜੀਤ ਕੌਰ, ਵੀਨਾ ਰਾਣੀ, ਬਾਊ ਰਾਮ, ਬਲਵਿੰਦਰ ਸਿੰਘ, ਬਿਮਲਾ ਰਾਣੀ, ਸਿਮਰਨ ਰਾਣੀ, ਯਹੂਨਾ ਮਸੀਹ, ਸਵਰਨ ਕੌਰ, ਕਿਰਨ ਰਾਣੀ, ਲਵਪ੍ਰੀਤ ਕੌਰ ਆਦਿ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।



