
ਹੁਸ਼ਿਆਰਪੁਰ, 2 ਮਾਰਚ- ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਵਿਖੇ ਵਿਆਹ ਇੱਕ ਲੜਕੀ ਦੇ ਪੇਕੇ ਪਰਿਵਾਰ ਨੇ ਉਸ ਦੇ ਹੋਏ ਦੋ ਜੁੜਵਾਂ ਬੱਚਿਆਂ ਵਿੱਚੋਂ ਇੱਕ ਨੂੰ ਲੱਖ ਰੁਪਏ ਵਿਚ ਵੇਚ ਦਿੱਤਾ ਅਤੇ ਆਪਣੀ ਹੀ ਧੀ ਨੂੰ ਦੂਜੇ ਬੱਚੇ ਦੀ ਮੌਤ ਹੋ ਜਾਣ ਦਾ ਕਹਿ ਦਿੱਤਾ। ਮਾਮਲੇ ਦਾ ਭੇਤ ਉਸ ਸਮੇਂ ਖੁੱਲਾ ਜਦੋਂ ਸਹੁਰਾ ਅਤੇ ਮਾਪੇ ਪਰਿਵਾਰ ਦੇ ਹੋਏ ਰਾਜ਼ੀਨਾਮੇ ਤੋਂ ਬਾਅਦ ਵਿਆਹੁਤਾ ਸਹੁਰੇ ਪਰਿਵਾਰ ਪੁੱਜੀ। ਨਵਾਂਸ਼ਹਿਰ ਦੀ ਪੁਲਿਸ ਨੇ ਸੌਦੇਬਾਜ਼ੀ ਕਰਨ ਵਾਲੇ ਡਾਕਟਰ, ਵਿਚੋਲੇ ਅਤੇ ਲੜਕੀ ਦੇ ਮਾਪਿਆਂ ਸਮੇਤ ਛੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਪਤਨੀ ਸੁੱਚਾ ਸਿੰਘ ਵਾਸੀ ਗਣੇਸ਼ਪੁਰ ਨੇ ਜਿਲ੍ਹਾ ਪੁਲਿਸ ਮੁਖੀ ਨਵਾਂਸ਼ਹਿਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਚਾਰ ਭੈਣ-ਭਰਾ ਹਨ ਅਤੇ ਸਭ ਤੋਂ ਛੋਟੇ ਭਰਾ ਹਰਜਿੰਦਰ ਸਿੰਘ ਦਾ ਵਿਆਹ 09 ਜੁਲਾਈ 2021 ਨੂੰ ਪਰਮਿੰਦਰ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਟੂਟੋਮਜਾਰਾ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਭਰਜਾਈ ਸਿੱਧਰੀ ਸੀ ਅਤੇ ਘੱਟ ਪੜ੍ਹੀ ਲਿਖ਼ੀ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਭਾਬੀ ਪਰਮਿੰਦਰ ਕੌਰ ਦਾ ਭਰਾ ਰਾਜਵੀਰ ਸਿੰਘ, ਭਰਜਾਈ ਪੂਜਾ ਉਸ ਨੂੰ ਭੜਕਾਉਂਦੇ ਰਹਿੰਦੇ ਸਨ ਜਿਸ ਕਾਰਨ ਘਰ ਵਿਚ ਕਲੇਸ਼ ਰਹਿਣ ਲੱਗ ਪਿਆ। ਉਸ ਨੇ ਦੱਸਿਆ ਕਿ ਉਸ ਦੀ ਭਾਬੀ ਕੋਲ ਫ਼ੋਨ ਨਾ ਹੋਣ ਕਾਰਨ ਅਤੇ ਉਸ ਦੇ ਫ਼ੋਨ ਵਿਚ ਰਿਕਾਰਡਿੰਗ ਹੋਣ ਕਾਰਨ ਸਾਰਾ ਮਾਮਲਾ ਖ਼ੁੱਲ ਗਿਆ ਜਿਸ ਤੋਂ ਪਤਾ ਲੱਗਾ ਕਿ ਪੇਕੇ ਪਰਿਵਾਰ ਪਰਮਿੰਦਰ ਕੌਰ ਨੂੰ ਤਲਾਕ ਲਈ ਭੜਕਾਉਂਦੇ ਸਨ ਅਤੇ ਸੱਤ ਲੱਖ਼ ਦੀ ਦੀ ਮੰਗ ਕਰਦੇ ਸਨ। ਉਸ ਨੇ ਦੱਸਿਆ ਕਿ ਇਸ ਗੱਲ ਦਾ ਰਾਜੀਨਾਮਾ ਥਾਣਾ ਮਾਹਿਲਪੁਰ ਵਿਖੇ ਹੋ ਗਿਆ। ਉਸ ਨੇ ਦੱਸਿਆ ਕਿ ਅਕਤੂਬਰ 21 ਵਿਚ ਉਨ੍ਹਾਂ ਦੀ ਭਰਜਾਈ ਗਰਭਵਤੀ ਹੋ ਗਈ ਅਤੇ ਉਸ ਦੇ ਪੇਕੇ ਪਰਿਵਾਰ ਵਾਲੇ ਦੋ ਦਿਨ ਦਾ ਕਹਿ ਕੇ ਲੈ ਗਏ। ਉਸ ਨੇ ਦੱਸਿਆ ਕਿ ਜਦੋਂ ਉਹ ਲੈਣ ਗਏ ਤਾਂ ਉਨ੍ਹਾਂ ਇੰਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰਹ ਪਰਮਿੰਦਰ ਕੌਰ ਨਾਲ ਮਿਲਣ ਵੀ ਨਹੀਂ ਦਿੱਤਾ ਨਾ ਹੀ ਲੜਕੀ ਨੂੰ ਨਾਲ ਭੇਜਿਆ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਨਵੰਬਰ 2022 ਵਿਚ ਉਨ੍ਹਾਂ ’ਤੇ ਦਾਜ ਦਾ ਪਰਚਾ ਕਰਵਾ ਦਿੱਤਾ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਦਾ ਭਰਾ ਦੁਬਈ ਚਲਾ ਗਿਆ ਅਤੇ ਵਾਪਿਸ ਆਉਣ ’ਤੇ ਉਨ੍ਹਾਂ ਨੂੰ 2023 ਵਿਚ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਜੁੜਵਾਂ ਬੱਚੇ ਹੋਏ ਹਨ ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਦਾ ਰਾਜੀਨਾਮਾ ਹੋ ਗਿਆ ਅਤੇ ਉਹ ਆਪਣੀ ਭਾਬੀ ਪਰਮਿੰਦਰ ਕੌਰ ਨੂੰ ਘਰ ਲੈ ਆਏ।
ਇੰਝ ਖ਼ੁੱਲਿਆ ਭੇਦ
ਸੁਖਵਿੰਦਰ ਕੌਰ ਨੇ ਦੱਸਿਆ ਕਿ ਇੱਕ ਦਿਨ ਉਸ ਦੀ ਭਾਬੀ ਉਨ੍ਹਾਂ ਦੇ ਘਰ ਆਉਣ ’ਤੇ ਸਫ਼ਾਈ ਖ਼ੋਹਲੀ ਤਾਂ ਅਲਮਾਰੀ ਵਿੱਚੋਂ ਦੋ ਕਾਗਜ ਡਿੱਗੇ । ਇਹ ਕਾਗਜ ਉਸ ਦੇ ਬੱਚਿਆਂ ਦੇ ਸਰਟੀਫਿਕੇਟ ਸਨ ਜਿਨ੍ਹਾਂ ਵਿਚ ਇੱਕ ਸਰਟੀਫ਼ਿਕੇਟ ’ਤੇ ਪੁੱਤਰ ਦਾ ਨਾਮ ਜੋਰਾਵਰ ਸਿੰਘ ਅਤੇ ਦੂਜੇ ਸਰਟੀਫਿਕੇਟ ’ਤੇ ਕੋਈ ਨਾਮ ਨਹੀਂ ਸੀ। ਉਨ੍ਹਾ ਦੱਸਿਆ ਕਿ ਉਨ੍ਹਾ ਸਰਟੀਫਿਕੇਟ ਰਾਂਹੀ ਪਤਾ ਲਗਾਇਆ ਕਿ ਬੱਚਿਆਂ ਦਾ ਜਨਮ ਦੂਆ ਹਸਪਤਾਲ ਬੰਗਾ ਵਿਖੇ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੰਗਾ ਹਸਪਤਾਲ ਨੇ ਬੱਚਿਆਂ ਦੀ ਦਲਾਲੀ ਕਰਨ ਵਾਲੀ ਕੁਲਜੀਤ ਕੌਰ ਬੌਬੀ ਪਤਨੀ ਸੁਰਦਰਸ਼ਨ ਵਾਸੀ ਮਾਹਿਲਪੁਰ ਨਾਲ ਮਿਲੀ ਭੁਗਤ ਕਰਕੇ ਹਸਪਤਾਲ ਦੇ ਡਾਕਟਰ ਨੇ ਇੱਕ ਇਹ ਬੱਚਾ ਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਭਟੋਲੀਆਂ ਨੂੰ ਇੱਕ ਲੱਖ ਰੁਪਏ ਵਿਚ ਵੇਚ ਕੇ ਉਨ੍ਹਾਂ ਵਲੋਂ ਮਿਲੇ ਮਿਲੇ ਪੈਸੇ ਬੈਂਕ ਖ਼ਾਿਤਆਂ ਵਿਚ ਜਮਾਂ ਕਰਵਾ ਲਏ। ਥਾਣਾ ਨਵਾਂਸ਼ਹਿਰ ਦੀ ਪੁਲਿਸ ਨੇ ਪਰਮਿੰਦਰ ਕੌਰ ਦੀ ਮਾਤਾ ਸੁਰਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਨੂੰਹ ਪੂਜਾ ਪਤਨੀ ਰਾਜਵੀਰ ਸਿਘ ਰਾਜਾ, ਭਰਾ ਰਾਜਵੀਰ ਸਿੰਘ ਰਾਜਾ, ਵਿਚੋਲੀ ਕੁਲਜੀਤ ਕੌਰ ਪਤਨੀ ਸੁਰਦਰਸ਼ਨ ਕੁਮਾਰ ਵਾਸੀ ਮਾਹਿਲਪੁਰ, ਬੱਚਾ ਖ਼ਰੀਦਣ ਵਾਲੇ ਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਭਟੋਲੀਆਂ ਅਤੇ ਦੂਆ ਹਸਪਤਾਲ ਬੰਗਾ ਦੇ ਡਾਕਟਰ ਚੇਤਨ ਦੂਆ ਪੁੱਤਰ ਰਾਜ ਕੁਮਾਰ ਵਾਸੀ ਬੰਗਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



