Punjab

ਆਨਲਾਈਨ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾ਼ਸ਼, ਇਕ ਮੁਲਜ਼ਮ ਗ੍ਰਿਫ਼ਤਾਰ

ਰੂਪਨਗਰ, 21 ਜੁਲਾਈ : ਰੂਪਨਗਰ ਪੁਲਿਸ ਵੱਲੋਂ ਆਨਲਾਈਨ ਠੱਗੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾ਼ਸ਼ ਕਰਦਿਆਂ ਇਕ ਮੁਲਜ਼ਮ ਭਗਾਨਾ ਮਹਾਦਿਓ ਫੁਲਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਵੀ ਜਾਰੀ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਡੀਐੱਸਪੀ ਜਸ਼ਨਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਰੂਪਨਗਰ ਵਿਖੇ ਐਨਸੀਆਰਪੀ ਪੋਰਟਲ ਤੇ ਸ਼ਿਕਾਇਤ ਹੇਮ ਰਾਜ ਵਾਸੀ ਮਕਾਨ ਨੰਬਰ 1280 ਨਜ਼ਦੀਕ ਰਾਮਾ ਮੰਦਰ, ਰੂਪਨਗਰ ਵੱਲੋਂ ਦਰਜ ਕਰਵਾਈ ਗਈ ਸੀ ਕਿ ਉਸ ਦੇ ਨਾਲ ਆਨਲਾਈਨ ਇਨਵੈਸਟਮੈਂਟ ਦੇ ਨਾਮ ਤੇ ਮਾਇੰਡਸਟੇ ਅਸੇਸਟਸ ਮੈਨੇਜਮੇਂਟ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ 20 ਲੱਖ ਰੁਪਏ ਦੀ ਆਨਲਾਈਨ ਠੱਗੀ ਹੋਣ ਸਬੰਧੀ ਦਰਜ ਕਰਾਈ ਗਈ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਭਗਾਨਾ ਮਹਾਦਿਓ ਉਰਫ ਕ੍ਰਿਸ਼ਨਾ ਫੁਲਾਰੀ ਦੀ ਕੰਪਨੀ ਮਾਇੰਡਸਟੇ ਅਸੇਸਟਸ ਮੈਨੇਜਮੇਂਟ ਪ੍ਰਾਈਵੇਟ ਲਿਮਟਿਡ ਖਿਲਾਫ ਰਾਜ ਕਰਨਾਟਕਾ ਬੰਗਲੌਰ ਦੇ ਥਾਣਾ ਗੋਬਿੰਦਰਾਜ ਨਗਰ ਵਿਖੇ ਵੀ ਮੁੱਕਦਮਾ ਦਰਜ ਰਜਿਸਟਰ ਹੈ ਅਤੇ ਦੋਸ਼ੀ ਵਲੋਂ ਭਾਰਤ ਦੇ ਕਈ ਰਾਜਾਂ ਵਿਚ ਜਾਅਲੀ ਬੈਂਕ ਗਰੰਟੀਆਂ ਭੇਜ ਕੇ ਆਨਲਾਈਨ ਇਨਵੈਸਟਮੈਂਟ ਦੇ ਨਾਮ ਤੇ ਵੱਖ-ਵੱਖ ਵਿਅਕਤੀਆਂ ਨਾਲ ਕਰੋੜਾਂ ਰੁਪਏ ਦੀਆਂ ਸਾਈਬਰ ਠੱਗੀਆਂ ਮਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਟੈਕਨੀਕਲੀ ਸੋਰਸਾਂ ਰਾਹੀਂ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button