
ਨਾਭਾ, 18 ਅਗਸਤ : ਪਿੰਡ ਕਾਲਸਨਾ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਪਿੰਡ ਕਾਲਸਨਾ ਦੇ ਸਰਪੰਚ ਨੂੰ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਸੱਦਾ ਦੇ ਕੇ ਸਨਮਾਨ ਕਰਨ ਲਈ ਬੁਲਾਇਆ ਗਿਆ ਸੀ ਸਰਪੰਚ ਦੇ ਅੰਮ੍ਰਿਤਧਾਰੀ ਹੋਣ ਕਰਕੇ ਉਸ ਨੂੰ 15 ਅਗਸਤ ਵਾਲੇ ਦਿਨ ਸ੍ਰੀ ਸਾਹਿਬ ਕਿਰਪਾਨ ਪਾ ਕੇ ਅੰਦਰ ਨਹੀਂ ਜਾਣ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ 13 ਹਜ਼ਾਰ ਪਿੰਡਾਂ ਵਿੱਚੋਂ ਸਿਰਫ ਛੇ ਪਿੰਡਾਂ ਦੀ ਚੋਣ ਹੋਈ ਸੀ ਜਿਨਾਂ ਪਿੰਡਾਂ ਨੂੰ ਪਿੰਡ ਦੀ ਪੰਚਾਇਤ ਵੱਲੋਂ ਵਿਲੱਖਣ ਢੰਗ ਨਾਲ ਸੁੰਦਰ ਅਤੇ ਸਹੂਲਤਾਂ ਨਾਲ ਲੈਸ ਬਣਾਇਆ ਗਿਆ ਸੀ। ਸਰਪੰਚ ਅੰਮ੍ਰਿਤਧਾਰੀ ਸਿੱਖ ਨਾਲ ਦਿੱਲੀ ਦੀ ਸਰਕਾਰ ਵੱਲੋਂ 15 ਅਗਸਤ ਦੇਸ਼ ਦੀ ਆਜ਼ਾਦੀ ਵਾਲੇ ਦਿਨ ਧੱਕੇਸ਼ਾਹੀ ਕੀਤੀ ਗਈ ਅਤੇ ਅੰਮ੍ਰਿਤਧਾਰੀ ਸਿੱਖ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਾਇਆ ਗਿਆ। ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਾਲਸਾਣਾ ਪਿੰਡ ਦੀ ਪੰਚਾਇਤ ਨੂੰ 15 ਅਗਸਤ ਦੇ ਮੌਕੇ ‘ਤੇ ਨਵੀਂ ਦਿੱਲੀ ਵਿੱਚ ਜਲ ਸ਼ਕਤੀ ਮੰਤਰੀ ਵੀ. ਸੋਮਨਾ ਵੱਲੋਂ ਪਿੰਡ ਦੀ ਸਫਾਈ ਸਵੱਛ ਭਾਰਤ ਅਭਿਆਨ ਦੇ ਤਹਿਤ ਦਿੱਲੀ ਵਿਖੇ ਸਨਮਾਨ ਕਰਨਾ ਸੀ, ਪਿੰਡ ਦੇ ਸਰਪੰਚ ਨੂੰ ਜਲ ਮੰਤਰੀ ਦੇ ਵੱਲੋਂ ਤਾਂ 14 ਅਗਸਤ ਨੂੰ ਸਨਮਾਨ ਕਰ ਦਿੱਤਾ ਗਿਆ ਪਰ 15 ਅਗਸਤ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਤਿਰੰਗਾ ਝੰਡਾ ਲਹਿਰਾਉਣਾ ਸੀ, ਤਾਂ ਮੈਨੂੰ ਜਦੋਂ ਕਿ ਉਥੋਂ ਸੱਦਾ ਪੱਤਰ ਮਿਲਿਆ ਹੋਇਆ ਸੀ ਪਰ ਸੁਰੱਖਿਆ ਦੇ ਵੱਲੋਂ ਉਨਾਂ ਨੂੰ ਗੇਟ ਦੀ ਐਂਟਰੀ ਤੇ ਹੀ ਰੋਕ ਲਿਆ ਕਿਉਂਕਿ ਮੇਰੇ ਗੁਰਸਿੱਖ ਅੰਮ੍ਰਿਤਧਾਰੀ ਹੋਣ ਕਰਕੇ ਕਿਰਪਾਨ ਸ੍ਰੀ ਸਾਹਿਬ ਪਾਈ ਹੋਈ ਸੀ, ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।



