Punjab

ਅੱਤਵਾਦ ਦੇ ਮਸਲੇ ‘ਤੇ ਪੂਰਾ ਦੇਸ਼ ਇੱਕਜੁੱਟ ਹੈ – ਹਰਪਾਲ ਸਿੰਘ ਚੀਮਾ

ਦਿੜ੍ਹਬਾ, 26 ਅਪ੍ਰੈਲ- ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਬਾਰੇ ਬੋਲਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਅੱਤਵਾਦੀਆਂ ਵੱਲੋਂ ਕੀਤੀ ਗਈ ਇਸ ਘਿਨੌਣੀ ਵਾਰਤਾਤ ਦੀ ਨਿੰਦਾ ਕਰਦੇ ਹਨ। ਇਹ ਅੱਤਵਾਦੀਆਂ ਵੱਲੋਂ ਮਨੁੱਖਤਾ ਖ਼ਿਲਾਫ਼ ਚੁੱਕਿਆ ਗਿਆ ਇੱਕ ਨਾ ਸਹਿਣਯੋਗ ਕਦਮ ਹੈ। ਅੱਜ ਸੂਲਰ ਘਰਾਟ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਤਾਜਪੋਸ਼ੀ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਇਹ ਅੱਤਵਾਦੀਆਂ ਵੱਲੋਂ ਕੀਤਾ ਗਿਆ ਘਟੀਆ ਕੰਮ, ਦੇਸ਼ ਨੂੰ ਤੋੜਨ ਲਈ ਕੀਤਾ ਗਿਆ ਹੈ। ਅੱਤਵਾਦੀਆਂ ਦੇ ਇਹ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣਗੇ। ਜਦੋਂ ਕਦੇ ਵੀ ਦੇਸ਼ ਦੀ ਏਕਤਾ ‘ਤੇ ਅਖੰਡਤਾ ਨੂੰ ਖ਼ਤਰਾ ਪੈਦਾ ਹੁੰਦਾ ਤਾਂ ਸਾਰਾ ਦੇਸ਼ ਇੱਕਜੁੱਟ ਹੋ ਜਾਂਦਾ ਹੈ। ਅੱਜ ਵੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਤਵਾਦ ਦੀ ਲੜਾਈ ਲੜ ਰਹੀ ਕੇਂਦਰ ਸਰਕਾਰ ਦੇ ਨਾਲ ਹਨ। ਦੇਸ਼ ਦੇ ਬਹਾਦਰ ਲੋਕ ਅੱਤਵਾਦੀਆਂ ਦੇ ਦੇਸ਼ ਨੂੰ ਪਾੜਨ ਦੇ ਮਨਸੂਬੇ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਉਹ ਹਮੇਸ਼ਾ ਹੀ ਇੱਕਜੁੱਟ ਹੋ ਕੇ ਇਹੋ ਜਿਹੀਆਂ ਕਾਰਵਾਈਆਂ ਦਾ ਮੂੰਹ ਤੋੜਵਾ ਜਵਾਬ ਦਿੰਦੇ ਰਹੇ ਹਨ ਅਤੇ ਹੁਣ ਵੀ ਦੇਣਗੇ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਸਭ ਤੋਂ ਜ਼ਿਆਦਾ ਇਹੋ ਜਿਹੀਆਂ ਵਾਰਦਾਤਾਂ ਦਾ ਅਸਰ ਪੰਜਾਬ ‘ਤੇ ਹੁੰਦਾ ਹੈ । ਜਦੋਂ ਕਿਸੇ ਵੀ ਤਰ੍ਹਾਂ ਦੀ ਦੇਸ਼ ‘ਤੇ ਕੋਈ ਭੀੜ ਪੈਂਦੀ ਹੈ ਤਾਂ ਪੰਜਾਬ ਦੇ ਬਹਾਦਰ ਲੋਕ ਇੱਕਜੁੱਟ ਹੋ ਕੇ ਪੂਰੇ ਦੇਸ਼ ਦੀ ਲੜਾਈ ਲੜਨ ਨੂੰ ਤਿਆਰ ਹੋ ਜਾਂਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਮਸਲੇ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਰਮਾਈ ਨਾ ਵਰਤੀ ਜਾਵੇ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਮਿਸਾਲ ਪੈਦਾ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button