Punjab

ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਪੁਲਿਸ ਮੁਲਾਜ਼ਮਾਂ ਦੀ ਗੈਰ ਮੌਜੂਦਗੀ ‘ਚ ਲੱਗਾ ਭਾਰੀ ਜਾਮ

ਕਿਸ਼ਨਗੜ੍ਹ, 20 ਮਾਰਚ-ਪੁਲਿਸ ਮੁਲਾਜ਼ਮਾਂ ਦੀ ਗੈਰ ਮੌਜੂਦਗੀ ਹੋਣ ਕਾਰਨ ਰਾਹਗੀਰਾਂ ਵੱਲੋਂ ਆਪਣੇ ਵਾਹਨਾਂ ਨੂੰ ਉਲਟ ਦਿਸ਼ਾ ਚੋਂ ਕੱਢਣ ਦੀ ਕੋਸ਼ਿਸ਼ ਕਾਰਨ ਕਾਫੀ ਲੰਬਾ ਜਾਮ ਲੱਗ ਗਿਆ ਜਿਸ ਨਾਲ ਸਥਾਨਕ ਲੋਕ ਅਤੇ ਰਾਹਗੀਰ ਕਾਫੀ ਪਰੇਸ਼ਾਨ ਹੋਏ ਦੁਕਾਨਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣ ਯੋਗ ਹੈ ਕਿ ਕਿਸ਼ਨਗੜ੍ਹ ਚੌਂਕ ਦੇ ਨਜ਼ਦੀਕ ਦੋ ਦੋ ਪੁਲਿਸ ਚੌਂਕੀਆਂ ਸਥਿਤ ਨੇ ਇੱਕ ਕਿਸ਼ਨਗੜ੍ਹ ਚੌਂਕੀ ਜੋ ਕਿ ਅੱਡਾ ਕਿਸ਼ਨਗੜ੍ਹ ਤੋਂ ਕਰੀਬ 500 ਮੀਟਰ ਦੀ ਦੂਰੀ ਤੇ ਹੈ ਅਤੇ ਦੂਸਰੀ ਜੋ ਕਿ ਪੁਲਿਸ ਚੌਂਕੀ ਲਾਵਲਪੁਰ ਜੋ ਕਿ ਮਹਿਜ਼ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ ਫਿਰ ਵੀ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਸਮੇਤ ਰਾਹਗੀਰਾਂ ਨੂੰ ਰੋਜ਼ਾਨਾ ਲੱਗ ਰਹੇ ਭਾਰੀ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਰੋਜਾਨਾ ਲੱਗ ਰਿਹਾ ਭਾਰੀ ਟਰੈਫਿਕ ਜਾਮ ਦੇ ਵਿੱਚ ਅਕਸਰ ਹੀ ਐਂਬੂਲੈਂਸ ਐਮਰਜੈਂਸੀ ਸੇਵਾਵਾਂ ਦੇਣ ਵਾਲੀਆਂ ਐਬੂਲੈਂਸ ਵੀ ਭਾਰੀ ਟਰੈਫਿਕ ਜਾਮ ਵਿੱਚ ਫਸੀਆਂ ਰਹਿੰਦੀਆਂ ਹਨ ਦੱਸ ਦਈਏ ਕਿ ਕਿਸ਼ਨਗੜ੍ਹ ਚੌਂਕ ਉਹ ਚੌਂਕ ਹੈ ਜੋ ਕਿ ਹੁਸ਼ਿਆਰਪੁਰ ਬਾਇਆ ਆਦਮਪੁਰ ਕਰਤਾਰਪੁਰ ਤੋਂ ਅੰਮ੍ਰਿਤਸਰ ਦੇ ਨਾਲ ਲਿੰਕ ਸੜਕਾਂ ਜੁੜਦੀਆਂ ਨੇ ਅਤੇ ਜਲੰਧਰ ਤੋਂ ਪਠਾਨਕੋਟ ਹਾਈਵੇ ਦੇ ਉੱਤੇ ਕਿਸ਼ਨਗੜ੍ਹ ਅੱਡਾ ਸਥਿਤ ਹੈ ਚਾਰੇ ਪਾਸਿਆਂ ਤੋਂ ਟਰੈਫਿਕ ਨੂੰ ਕੰਟਰੋਲ ਕਰਨਾ ਟਰੈਫਿਕ ਪੁਲਿਸ ਕਰਮਚਾਰੀ ਅਤੇ ਸਥਾਨਕ ਪੁਲਿਸ ਚੌਂਕੀਆਂ ਦੇ ਵੱਸ ਚੋਂ ਬਾਹਰ ਦੀ ਗੱਲ ਹੋ ਗਈ ਹੈ।

Related Articles

Leave a Reply

Your email address will not be published. Required fields are marked *

Back to top button