Punjab

ਅੱਠਵੀਂ ਜਮਾਤ ਦੀ ਵਿਦਿਆਰਥਣ ਕ੍ਰਿਸ਼ਮਾ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਟਾਈਪਿੰਗ ‘ਚ ਬਣਾਇਆ ਨਵਾਂ ਵਿਸ਼ਵ ਰਿਕਾਰਡ, SDM ਨੇ ਕੀਤਾ ਸਨਮਾਨਿਤ

ਰਾਮਪੁਰਾ ਫੂਲ, 23 ਅਗਸਤ : ਰਾਮਪੁਰਾ ਫੂਲ ਦੇ ਸੇਂਟ ਜ਼ੇਵੀਅਰ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਕਰਿਸ਼ਮਾ ਨੂਰ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਤੇਜ਼ ਟਾਈਪਿੰਗ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਸ਼ਾਰਪ ਬ੍ਰੇਨਜ਼ ਇੰਸਟੀਚਿਊਟ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਕਿਹਾ ਕਿ ਕਰਿਸ਼ਮਾ ਨੂਰ ਨੇ ਸਿਰਫ 30 ਸਕਿੰਟਾਂ ਵਿੱਚ ਅੱਖਾਂ ‘ਤੇ ਪੱਟੀ ਬੰਨ੍ਹ ਕੇ ਲੈਪਟਾਪ ‘ਤੇ 1 ਤੋਂ 100 ਤੱਕ ਦੇ ਨੰਬਰ ਟਾਈਪ ਕਰਕੇ ਇਹ ਰਿਕਾਰਡ ਬਣਾਇਆ ਹੈ। ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਇਸਨੂੰ ਇੱਕ ਨਵਾਂ ਵਿਸ਼ਵ ਰਿਕਾਰਡ ਘੋਸ਼ਿਤ ਕੀਤਾ ਹੈ। ਐਸਡੀਐਮ ਰਾਮਪੁਰਾ ਆਈਏਐਸ ਸੁਨੀਲ ਫੋਗਾਟ ਨੇ ਕਰਿਸ਼ਮਾ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ। ਸੇਂਟ ਜ਼ੇਵੀਅਰ ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲੇਲੀਓ ਫਰਨਾਂਡੇਜ਼, ਮੈਨੇਜਰ ਐਡਰੀਓ ਫਰਨਾਂਡੇਜ਼, ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਪ੍ਰਿੰਸੀਪਲ ਕੁਲਜੀਤ ਸਿੰਘ ਸਿੱਧੂ, ਪ੍ਰਿੰਸੀਪਲ ਸੁਨੀਲ ਗੁਪਤਾ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਡਾ. ਇੰਦਰਪ੍ਰੀਤ ਸਿੰਘ, ਡਾ. ਜਤਿੰਦਰ ਬਾਂਸਲ, ਡਾ. ਸਿੰਮੀ ਅਗਰਵਾਲ ਆਦਿ ਨੇ ਕਰਿਸ਼ਮਾ ਨੂਰ ਨੂੰ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Related Articles

Leave a Reply

Your email address will not be published. Required fields are marked *

Back to top button