
ਭੋਪਾਲ, 24 ਫਰਵਰੀ- ਭੋਪਾਲ ਵਿਚ ਗਲੋਬਲ ਨਿਵੇਸ਼ਕ ਸੰਮੇਲਨ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦੇ ਸ਼ੁਰੂ ਵਿਚ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਕਾਰਨ ਇੱਥੇ ਆਉਣ ਵਿਚ ਦੇਰੀ ਲਈ ਮੈਨੂੰ ਅਫ਼ਸੋਸ ਹੈ। ਬੱਚਿਆਂ ਦੀ ਅਸੁਵਿਧਾ ਨੂੰ ਦੇਖਦੇ ਹੋਏ, ਮੈਂ ਆਪਣਾ ਪ੍ਰੋਗਰਾਮ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ, ਭਾਵੇਂ ਆਮ ਲੋਕ ਹੋਣ ਜਾਂ ਨੀਤੀ ਮਾਹਿਰ, ਭਾਵੇਂ ਉਹ ਕੋਈ ਦੇਸ਼ ਹੋਵੇ ਜਾਂ ਕੋਈ ਸੰਸਥਾ, ਭਾਰਤ ਤੋਂ ਸਾਰਿਆਂ ਨੂੰ ਬਹੁਤ ਉਮੀਦਾਂ ਹਨ। ਪਿਛਲੇ ਕੁਝ ਹਫ਼ਤਿਆਂ ਵਿਚ ਆਈਆਂ ਟਿੱਪਣੀਆਂ ਭਾਰਤ ਦੇ ਹਰ ਨਿਵੇਸ਼ਕ ਦੇ ਉਤਸ਼ਾਹ ਨੂੰ ਵਧਾਉਣ ਲਈ ਕਾਫ਼ੀ ਹਨ। ਵਿਸ਼ਵ ਬੈਂਕ ਨੇ ਕਿਹਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣਿਆ ਰਹੇਗਾ। ਭਾਰਤ ਦੇ ਇਤਿਹਾਸ ਵਿਚ ਅਜਿਹਾ ਮੌਕਾ ਪਹਿਲੀ ਵਾਰ ਆਇਆ ਹੈ ਜਦੋਂ ਪੂਰੀ ਦੁਨੀਆ ਭਾਰਤ ਲਈ ਚੰਗੀਆਂ ਸੰਭਾਵਨਾਵਾਂ ਵੱਲ ਦੇਖ ਰਹੀ ਹੈ। ਭਾਰਤ ਤੋਂ ਸਾਰਿਆਂ ਨੂੰ ਬਹੁਤ ਉਮੀਦਾਂ ਹਨ। ਪਿਛਲੇ ਕੁਝ ਹਫ਼ਤਿਆਂ ਵਿਚ ਜੋ ਵਿਚਾਰ ਉਭਰ ਕੇ ਆਏ ਹਨ, ਉਹ ਭਾਰਤ ਦੇ ਹਰੇਕ ਨਿਵੇਸ਼ਕ ਲਈ ਉਤਸ਼ਾਹਜਨਕ ਹਨ। ਸੰਯੁਕਤ ਰਾਸ਼ਟਰ ਦੇ ਇਕ ਸੰਗਠਨ ਨੇ ਭਾਰਤ ਨੂੰ ਸੂਰਜੀ ਊਰਜਾ ਮਹਾਂਸ਼ਕਤੀ ਕਿਹਾ ਹੈ।



