ਅੱਗ ਲੱਗਣ ਨਾਲ ਕਣਕ ਸੜਣ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਕੀਤਾ ਦੌਰਾ

ਫਰੀਦਕੋਟ, 26 ਅਪ੍ਰੈਲ- ਪਿਛਲੇ ਦਿਨੀਂ ਵੱਖ–ਵੱਖ ਪਿੰਡਾਂ ਅੰਦਰ ਕਣਕ ਨੂੰ ਅੱਗ ਲੱਗਣ ਦੀ ਦੁਖਦਾਈ ਘਟਨਾ ਵਾਪਰ ਗਈ ਸੀ, ਜਿਸ ਵਿਚ ਅੱਗ ਦੇ ਲੱਗਣ ਨਾਲ ਕਣਕ ਦੇ ਲਗਭਗ ਵੱਖ–ਵੱਖ ਵਿਧਾਨ ਸਭਾ ਹਲਕਿਆਂ ਦੇ ਵਿਚ ਹਜ਼ਾਰਾਂ ਏਕੜ ਦਾ ਨੁਕਸਾਨ ਹੋਇਆ ਹੈ, ਜਿਸ ਦਾ ਜਾਇਜ਼ਾ ਲੈਣ ਲਈ ਲੋਕ ਸਭਾ ਹਲਕਾ ਫਰੀਦਕੋਟ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨ ਵੀਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ। ਇਸ ਮੌਕੇ ’ਤੇ ਸੰਬੰਧਿਤ ਅਧਿਕਾਰੀ ਨਾਇਬ ਤਹਿਸੀਲਦਾਰ ਨੂੰ ਅਗਲੇਰੀ ਕਾਰਵਾਈ ਦੇ ਹੁਕਮ ਦਿੱਤੇ, ਨਾਲ ਹੀ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਅੱਜ ਸਾਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਆਪੋ–ਆਪਣੇ ਪਿੰਡਾਂ ਦੇ ਵਿੱਚੋਂ ਸਹਾਇਤਾ ਇਕੱਠੀ ਕਰਕੇ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਅੱਜ ਔਖੀ ਘੜੀ ਦੇ ਵਿੱਚ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ 78 ਸਾਲ ਹੋ ਗਏ ਹੈ, ਪਰ ਅੱਜ ਤੱਕ ਖੇਤੀ ਨੀਤੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਇੱਥੇ ਵੱਖ–ਵੱਖ ਹੋਰ ਨੀਤੀਆਂ ਬਣ ਜਾ ਜਿਵੇਂ ਉਦਯੋਗ ਨੀਤੀ ਬਣੀ, ਪਰ ਦੇਸ਼ ਦਾ ਅੰਨਦਾਤਾ ਨੇ ਦੇਸ਼ ਦੇ ਭੰਡਾਰ ਭਰੇ, ਉਸ ਪ੍ਰਤੀ ਕੋਈ ਨੀਤੀ ਨਹੀਂ ਬਣੀ। ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੇ ਕਿਹਾ ਕਿ ਮੈਂ ਜਲਦ ਹੀ ਖੇਤੀਬਾੜੀ ਕੇਂਦਰੀ ਮੰਤਰੀ ਨੂੰ ਮਿਲ ਕੇ ਕਿਸਾਨਾਂ ਦੇ ਇਸ ਹੋਏ ਨੁਕਸਾਨ ਦਾ ਵੇਰਵਾ ਦੇਵਾਂਗਾ ਤੇ ਪੀੜਤਾਂ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕਰਾਂਗਾ ਕਿ ਪੀੜਤ ਕਿਸਾਨਾਂ ਦੀ ਮੱਦਦ ਕੀਤੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਫਸਲ ਦੀ ਬੀਮਾ ਯੋਜਨਾ ਸਕੀਮ ਲਾਗੂ ਕਰਨੀ ਚਾਹੀਦੀ, ਜਿਨ੍ਹਾਂ ਕਿਸਾਨਾਂ ਦੀ ਅੱਗ ਦੇ ਕਾਰਨ ਜਾਂ ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ, ਉਨ੍ਹਾਂ ਦੀਆਂ ਲਿਮਟਾਂ ਦਾ ਸੁਸਾਇਟੀਆਂ ਦਾ ਵਿਆਜ ਸਰਕਾਰ ਨੂੰ ਮਾਫ਼ ਕਰਨਾ ਚਾਹੀਦਾ। ਕਿਸਾਨਾਂ ਨੂੰ ਮੁਆਵਜ਼ਾ ਵੀ 100 ਪ੍ਰਤੀਸ਼ਤ ਦੇਣਾ ਚਾਹੀਦਾ। ਇਸ ਮੌਕੇ ਦਲੇਰ ਸਿੰਘ ਡੋਡ, ਭੈਣ ਸੰਦੀਪ ਕੌਰ ਖਾਲਸਾ, ਬਲਵਿੰਦਰ ਸਿੰਘ ਰੋਡੇ, ਨਿਰਵੈਰ ਸਿੰਘ ਧਰਮਕੋਟ, ਹਰਪ੍ਰੀਤ ਸਿੰਘ ਸਮਾਧ ਭਾਈ, ਗੁਰਮੀਤ ਸਿੰਘ ਮਹਲਾ, ਤੇਜਵਿੰਦਰ ਸਿੰਘ ਮਚਾਕੀ ਆਦਿ ਵੱਖ–ਵੱਖ ਹਲਕਿਆਂ ਦੇ ਆਗੂ ਹਾਜ਼ਰ ਸਨ।



