Punjab

ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਨੇ ਪਿਸਤੌਲ, ਮੈਗਜ਼ੀਨ ਤੇ ਡ੍ਰੋਨ ਬਰਾਮਦ ਕੀਤਾ

ਅੰਮ੍ਰਿਤਸਰ, 27 ਫਰਵਰੀ- ਸੀਮਾ ਸੁਰੱਖਿਆ ਬਲ ਨੇ ਸਰਹੱਦ ਪਾਰ ਤੋਂ ਭੇਜੇ ਗਏ ਹਥਿਆਰ ਅਤੇ ਡ੍ਰੋਨ ਬਰਾਮਦ ਕੀਤੇ ਹਨ। ਸੀਮਾ ਸੁਰੱਖਿਆ ਬਲ ਦੇ ਖੂਫੀਆ ਵਿੰਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ ਅੰਮ੍ਰਿਤਸਰ ਦੇ ਤਿੰਨ ਵੱਖ-ਵੱਖ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪਿਸਤੌਲ, ਮੈਗਜ਼ੀਨ ਅਤੇ ਡਰੋਨ ਬਰਾਮਦ ਹੋਏ। ਪਿੰਡ ਬੱਲੜਵਾਲ ਵਿਚ ਇਕ ਗੰਨੇ ਦੇ ਖੇਤ ਵਿੱਚੋਂ ਇਕ ਕਾਲੇ ਰੰਗ ਦਾ ਬੈਗ ਬਰਾਮਦ ਹੋਇਆ। ਇਸ ਵਿਚੋਂ ਦੋ ਪਿਸਤੌਲ ਅਤੇ ਚਾਰ ਮੈਗਜ਼ੀਨ ਮਿਲੇ ਹਨ। ਬਰਾਮਦ ਕੀਤਾ ਗਿਆ ਪਿਸਤੌਲ ਤੁਰਕੀ ਦਾ ਹੈ। ਇਸੇ ਤਰ੍ਹਾਂ ਪਿੰਡ ਖਾਨਵਾਲ ਦੇ ਇਕ ਖੇਤ ਵਿਚ ਪਿਆ ਇਕ ਡ੍ਰੋਨ ਬਰਾਮਦ ਹੋਇਆ। ਇਹ ਡ੍ਰੋਨ ਚੀਨ ਵਿਚ ਬਣਿਆ ਸੀ। ਬੀਐਸਐਫ ਨੇ ਪਿੰਡ ਦਾਉਕੇ ਵਿਚ ਇਕ ਹੋਰ ਡ੍ਰੋਨ ਬਰਾਮਦ ਕੀਤਾ। ਕਿਹਾ ਜਾ ਰਿਹਾ ਹੈ ਕਿ ਇਹ ਡ੍ਰੋਨ ਅਤੇ ਹਥਿਆਰ ਪਾਕਿਸਤਾਨੀ ਤਸਕਰਾਂ ਦੁਆਰਾ ਭੇਜੇ ਗਏ ਸਨ ਅਤੇ ਫੋਰਸ ਦੁਆਰਾ ਬਰਾਮਦ ਕੀਤੇ ਗਏ। ਬੀਐਸਐਫ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button